ਗੋਲਫ : ਰਾਹਿਲ ਗੰਗਜੀ ਦੀ ਖ਼ਰਾਬ ਸ਼ੁਰੂਆਤ

05/31/2019 11:59:02 AM

ਇਬਾਰਾਕੀ (ਜਾਪਾਨ)— ਭਾਰਤੀ ਗੋਲਫਰ ਰਾਹਿਲ ਗੰਗਜੀ ਨੇ ਇੱਥੇ ਗੇਟਵੇ ਟੂ ਦਿ ਮਿਜੁਨੋ ਓਪਨ ਦੇ ਪਹਿਲੇ ਦੌਰ 'ਚ 2 ਓਵਰ 74 ਦਾ ਸਕੋਰ ਬਣਾਇਆ। ਗੰਗਜੀ ਨੇ ਇਕ ਬਰਡੀ ਕੀਤੀ ਪਰ ਉਹ ਤਿੰਨ ਬੋਗੀ ਕਰ ਗਏ। ਉਹ ਸਾਂਝੇ 70ਵੇਂ ਸਥਾਨ 'ਤੇ ਚਲ ਰਹੇ ਹਨ। ਕੋਰੀਆ ਦੇ ਕਯੁੰਗ ਤੇਈ ਕਿਮ ਅਤੇ ਡਾਈਲਨ ਪੈਰੀ ਨੇ ਪੰਜ ਅੰਡਰ 67 ਦੇ ਸਮਾਨ ਸਕੋਰ ਦੇ ਨਾਲ ਸਾਂਝੀ ਬੜ੍ਹਤ ਬਣਾਈ ਹੋਈ ਹੈ। ਸ਼ੋਤਾਰੋ ਵਾਡਾ 68 ਦੇ ਸਕੋਰ ਨਾਲ ਤੀਜੇ ਜਦਕਿ 6 ਹੋਰ ਖਿਡਾਰੀ 69 ਦੇ ਸਕੋਰ ਨਾਲ ਸਾਂਝੇ ਚੌਥੇ ਸਥਾਨ 'ਤੇ ਹਨ।


Tarsem Singh

Content Editor

Related News