ਰਵੀਚੰਦਰਨ ਅਸ਼ਵਿਨ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ, ਕੁੰਬਲੇ ਦੇ ਕਲੱਬ ’ਚ ਹੋਏ ਸ਼ਾਮਲ

12/06/2021 5:25:49 PM

ਮੁੰਬਈ (ਵਾਰਤਾ) : ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਘਰੇਲੂ ਪੱਧਰ ’ਤੇ 300 ਵਿਕਟਾਂ ਪੂਰੀਆਂ ਕਰਨ ਦੀ ਉਪਲਬੱਧੀ ਹਾਸਲ ਕਰ ਲਈ ਹੈ ਅਤੇ ਅਨਿਲ ਕੁੰਬਲੇ ਦੇ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਦੂਜੇ ਭਾਰਤੀ ਗੇਂਦਬਾਜ਼ ਬਣੇ ਹਨ। ਕੁੰਬਲੇ ਨੇ ਘਰੇਲੂ ਪੱਧਰ ’ਤੇ 350 ਵਿਕਟਾਂ ਹਾਸਲ ਕੀਤੀਆਂ ਸਨ, ਜਦੋਂਕਿ ਅਸ਼ਵਿਨ ਨੇ ਆਪਣੀਆਂ ਵਿਕਟਾਂ ਦੀ ਸੰਖਿਆ 300 ਪਹੁੰਚਾ ਦਿੱਤੀ ਹੈ। ਅਸ਼ਵਿਨ ਨੇ ਇਹ ਉਪਲੱਬਧੀ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ ਹੈਨਰੀ ਨਿਕੋਲਸ ਨੂੰ ਆਊਟ ਕਰਕੇ ਆਪਣੇ ਨਾਮ ਕੀਤੀ। ਘਰੇਲੂ ਪੱਧਰ ’ਤੇ ਸਭ ਤੋਂ ਤੇਜ਼ 300 ਵਿਕਟਾਂ ਪੂਰੀਆਂ ਕਰਨ ਦੇ ਮਾਮਲੇ ਵਿਚ ਅਸ਼ਵਿਨ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। 

ਭਾਰਤ ਵਿਚ ਸਭ ਤੋਂ ਵੱਧ ਟੈਸਟ ਵਿਕਟਾਂ

350 ਅਨਿਲ ਕੁੰਬਲੇ
300 ਰਵੀਚੰਦਰਨ ਅਸ਼ਵਿਨ
265 ਹਰਭਜਨ ਸਿੰਘ
219 ਕਪਿਲ ਦੇਵ


ਘਰੇਲੂ ਮੈਦਾਨ 'ਤੇ ਸਭ ਤੋਂ ਤੇਜ਼ 300 ਵਿਕਟਾਂ

48 ਮੁਥੱਈਆ ਮੁਰਲੀਧਰਨ
49 ਰਵੀਚੰਦਰਨ ਅਸ਼ਵਿਨ
52 ਅਨਿਲ ਕੁੰਬਲੇ
65 ਸ਼ੇਨ ਵਾਰਨ
71 ਜਿਮੀ ਐਂਡਰਸਨ
76 ਸਟੂਅਰਟ ਬਰਾਡ


 


cherry

Content Editor

Related News