ਜਦੋਂ ਸਿੰਧੂ ਨੇ ਕੋਰੋਨਾ ਵਾਇਰਸ ਦੇ ਬਾਵਜੂਦ ਕੀਤਾ ਆਲ ਇੰਗਲੈਂਡ ਖੇਡਣ ਦਾ ਫੈਸਲਾ

03/20/2020 2:05:57 PM

ਨਵੀਂ ਦਿੱਲੀ— ਭਾਰਤ ਸਰਕਾਰ ਦੀ ਯਾਤਰਾ ਸਬੰਧੀ ਪਾਬੰਦੀਆਂ ਦੇ ਬਾਅਦ ਪੀ. ਵੀ. ਸਿੰਧੂ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਹਟਣ ਦਾ ਬਦਲ ਦਿੱਤਾ ਗਿਆ ਸੀ ਪਰ ਓਲੰਪਿਕ ਚਾਂਦੀ ਤਮਗਾ ਜੇਤੂ ਨੇ ਕੋਰੋਨਾ ਵਾਇਰਸ (ਕੋਵਿਡ-19) ਦੇ ਬਾਵਜੂਦ ਖੇਡਣ ਦਾ ਫੈਸਲਾ ਕੀਤਾ। ਸਰਕਾਰ ਨੇ 11 ਮਾਰਚ ਨੂੰ ਯਾਤਰਾ ਸਬੰਧੀ ਸੋਧੀ ਹੋਈ ਹਿਦਾਇਤ ਜਾਰੀ ਕੀਤੀ ਸੀ ਜਿਸ ਦੇ ਤਹਿਤ ਅਪ੍ਰੈਲ ਤਕ ਸਾਰੇ ਵੀਜ਼ੇ ਰੱਦ ਕੀਤੇ ਗਏ ਸਨ। ਇਸ ਦੇ ਨਾਲ ਹੀ ਸਾਰੇ ਭਾਰਤੀਆਂ ਨੂੰ ਪ੍ਰਭਾਵਿਤ ਦੇਸ਼ਾਂ ਤੋਂ ਆਪਣੇ ਵਤਨ ਪਰਤਨ ਲਈ ਕਿਹਾ ਗਿਆ ਸੀ।

ਇੰਗਲੈਂਡ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ’ਚੋਂ ਇਕ ਹੈ। ਸਿੰਧੂ ਦੇ ਪਿਤਾ ਪੀ. ਵੀ. ਰਮੰਨਾ ਨੇ ਕਿਹਾ, ‘‘11 ਮਾਰਚ ਦੀ ਰਾਤ ਨੂੰ ਜਦੋਂ ਹਿਦਾਇਤ ਜਾਰੀ ਕੀਤੀ ਗਈ, ਅਗਲੇ ਦਿਨ ਸਵੇਰੇ ਗੋਪੀ (ਪੁਲੇਲਾ ਗੋਪੀਚੰਦ) ਨੇ ਸਾਨੂੰ ਕਿਹਾ ਕਿ ਮੈਚ ਨਹੀਂ ਖੇਡਦੇ ਹਾਂ ਅਤੇ ਵਾਪਸ ਜਾਂਦੇ ਹਾਂ। ਤੁਹਾਡੀ ਕੀ ਰਾਏ ਹੈ।’’ ਉਨ੍ਹਾਂ ਕਿਹਾ, ‘‘ਸਿਰਫ ਸਿੰਧੂ, ਲਕਸ਼ ਸੇਨ, ਸਿੱਕੀ ਰੈੱਡੀ ਅਤੇ ਅਸ਼ਵਿਨੀ ਪੋਨੱਪਾ ਦੂਜੇ ਦੌਰ ’ਚ ਸੀ। ਅਸੀਂ ਖੇਡਣ ਦਾ ਫੈਸਲਾ ਕੀਤਾ। ਵਿਮਲ ਨੇ ਵੀ ਕਿਹਾ ਕਿ ਖੇਡਦੇ ਹਾਂ। ਕਿਉਂਕਿ ਅਸੀਂ ਪਹਿਲੇ ਤੋਂ ਉੱਥੇ ਸੀ ਅਤੇ ਇਕ ਦਿਨ ਹੋਰ ਰੁਕਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਸੀ।’’

ਸਾਇਨਾ ਨੇਹਵਾਲ, ਪਾਰੂਪੱਲੀ ਕਸ਼ਯਪ ਅਤੇ ਬੀ. ਸਾਈ ਪ੍ਰਣੀਤ ਪਹਿਲੇ ਦੌਰ ’ਚੋਂ ਬਾਹਰ ਹੋ ਚੁੱਕੇ ਸਨ। ਲਕਸ਼ ਦੂਜੇ ਦੌਰ ’ਚ ਹਾਰ ਗਿਆ ਜਦਕਿ ਸਿੰਧੂ ਕੁਆਰਟਰ ਫਾਈਨਲ ’ਚ ਹਾਰੀ। ਰਮੰਨਾ ਨੇ ਕਿਹਾ, ‘‘ਇੰਗਲੈਂਡ ’ਚ ਕੋਈ ਮਾਸਕ ਨਹੀਂ ਪਹਿਨ ਰਿਹਾ ਸੀ ਪਰ ਅਸੀਂ ਪਹਿਨੇ। ਅਸੀਂ ਸਾਰੀਆਂ ਸਾਵਧਾਨੀਆਂ ਵਰਤੀਆਂ ਅਤੇ ਖਾਣ ਦੇ ਸਮੇਂ ਹੀ ਮਾਸਕ ਉਤਾਰਦੇ ਸੀ। ਅਸੀਂ ਲਗਾਤਾਰ ਤੁਲਸੀ ਦੇ ਪੱਤਿਆਂ ਦਾ ਗਰਮ ਪਾਣੀ ਪੀਤਾ।’’ ਉਨ੍ਹਾਂ ਕਿਹਾ, ‘‘ਸਿੰਧੂ ਅਤੇ ਮੈਂ ਪਰਤਨ ਦੇ ਬਾਅਦ ਖੁਦ ਨੂੰ ਅਲਗ ਕਰ ਲਿਆ ਹੈ। ਅਸੀਂ ਕਿਸੇ ਨਾਲ ਮਿਲ ਨਹੀਂ ਰਹੇ ਹਾਂ। ਮੇਰੀ ਵੱਡੀ ਧੀ ਘਰ ਦੇ ਕੋਲ ਰਹਿੰਦੀ ਹੈ ਪਰ ਅਸੀਂ ਉਸ ਨੂੰ ਨਹੀਂ ਮਿਲ ਰਹੇ। ਸਿੰਧੂ ਛੱਤ ’ਤੇ ਵੀ ਕਸਰਤ ਕਰਦੀ ਹੈ ਅਤੇ ਘਰ ਦੇ ਕੋਲ ਜਾਗਿੰਗ ਕਰ ਲੈਂਦੀ ਹੈ।


Tarsem Singh

Content Editor

Related News