ਓਲੰਪਿਕ ’ਚ ਹਰ ਮੈਚ ਮਹੱਤਵਪੂਰਨ ਹੈ : ਪੀ. ਵੀ. ਸਿੰਧੂ
Friday, Jul 09, 2021 - 07:07 PM (IST)
ਨਵੀਂ ਦਿੱਲੀ— ਰੀਓ ਓਲੰਪਿਕ 2016 ’ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤ ਦੀ ਪੀ. ਵੀ. ਸਿੰਧੂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਟੋਕੀਓ ਓਲੰਪਿਕ ’ਚ ਚੰਗਾ ਡਰਾਅ ਮਿਲਿਆ ਹੈ। ਦੂਜੀ ਵਾਰ ਓਲੰਪਿਕ ’ਚ ਉਤਰਨ ਜਾ ਰਹੀ ਸਿੰਧੂ ਜਾਣਦੀ ਹੈ ਕਿ ਓਲੰਪਿਕ ’ਚ ਉਨ੍ਹਾਂ ਨੂੰ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਤੇ ਉਨ੍ਹਾਂ ਦੀ ਨਜ਼ਰ ’ਚ ਹਰ ਅੰਕ ਮਹੱਤਵਪੂਰਨ ਹੋਵੇਗਾ।
ਸਿੰਧੂ ਨੇ ਓਲੰਪਿਕ ਡਰਾਅ ’ਤੇ ਆਪਣੀ ਪ੍ਰਤੀਕਿਰਿਆ ’ਚ ਕਿਹਾ, ‘‘ਗਰੁੱਪ ਪੜਾਅ ’ਚ ਮੈਨੂੰ ਚੰਗਾ ਡਰਾਅ ਮਿਲਿਆ ਹੈ। ਹਾਂਗਕਾਂਗ ਦੀਆਂ ਕੁੜੀਆਂ ਚੰਗੀ ਖੇਡਦੀਆਂ ਹਨ ਤੇ ਉਨ੍ਹਾਂ ਨਾਲ ਮੁਕਾਬਲਾ ਚੰਗਾ ਰਹੇਗਾ। ਹਰ ਕੋਈ ਆਪਣੀ ਚੋਟੀ ਦੀ ਫ਼ਾਰਮ ’ਤੇ ਹੋਵੇਗਾ। ਮੈਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰਦੀ ਹਾਂ। ਹਰ ਮੈਚ ਮਹੱਤਵਪੂਰਨ ਹੋਵੇਗਾ ਤੇ ਮੈਂ ਮੈਚ ਦਰ ਮੈਚ ਅੱਗੇ ਵਧਾਂਗੀ। ਇਹ ਓਲੰਪਿਕਸ ਹੈ ਤੇ ਇਹ ਬਿਲਕੁਲ ਸੌਖਾ ਨਹੀਂ ਹੋਵੇਗਾ, ਹਰ ਅੰਕ ਮਹੱਤਵਪੂਰਨ ਹੋਵੇਗਾ।’’ 2019 ਦੀ ਵਿਸ਼ਵ ਚੈਂਪੀਅਨ ਸਿੰਧੂ ਤੇ ਬੀ. ਸਾਈ ਪ੍ਰਣੀਤ ਟੋਕੀਓ ਓਲੰਪਕ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਪਣੇ ਗਰੁੱਪ ਪੜਾਅ ’ਚ ਹੇਠਲੀ ਰੈਂਕਿੰਗ ਦੇ ਮੁਕਾਬਲੇਬਾਜ਼ਾਂ ਦੇ ਖਿਲਾਫ਼ ਕਰਗੇ। ਓਲੰਪਿਕ ਬੈਡਮਿੰਟਨ ਪ੍ਰਤੀਯੋਗਿਤਾ ਦੇ ਡਰਾਅ ਵੀਰਵਾਰ ਨੂੰ ਐਲਾਨੇ ਜਾਣਗੇ।