ਤੇਜ਼ ਫੁੱਟਵਰਕ ਤੇ ਅਸ਼ਵਿਨ ’ਤੇ ਦਬਾਅ ਬਣਾਉਣਾ ਕਾਰਗਾਰ ਰਿਹਾ : ਸਮਿਥ

Saturday, Jan 09, 2021 - 02:34 AM (IST)

ਤੇਜ਼ ਫੁੱਟਵਰਕ ਤੇ ਅਸ਼ਵਿਨ ’ਤੇ ਦਬਾਅ ਬਣਾਉਣਾ ਕਾਰਗਾਰ ਰਿਹਾ : ਸਮਿਥ

ਸਿਡਨੀ- ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਕਿ ਤੇਜ਼ ਫੁੱਟਵਰਕ ਦੇ ਨਾਲ ਆਰ. ਅਸ਼ਵਿਨ ’ਤੇ ਦਬਾਅ ਬਣਾਉਣਾ ਉਸਦੇ ਲਈ ਕਾਰਗਾਰ ਰਿਹਾ, ਜਿਸ ਨਾਲ ਉਹ 3 ਸਾਲ ਵਿਚ ਘਰੇਲੂ ਧਰਤੀ ’ਤੇ ਆਪਣਾ ਪਹਿਲਾ ਸੈਂਕੜਾ ਲਾ ਸਕਿਆ। ਸਮਿਥ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ,‘‘ਮੈਂ ਹੋਰ ਵਧੇਰੇ ਹਾਂ-ਪੱਖੀ ਹੋਣ ਦਾ ਫੈਸਲਾ ਕੀਤਾ। ਮੈਨੂੰ ਲੱਗਦਾ ਹੈ ਕਿ ਸ਼ੁਰੂ ਵਿਚ ਮੈਂ ਉਸਦੇ ਸਿਰ ਦੇ ਉੱਪਰ ਹਿੱਟ ਕੀਤਾ ਤੇ ਉਸ ’ਤੇ ਦਬਾਅ ਬਣਾਇਆ ਤਾਂ ਕਿ ਉਹ ਉਥੇ ਹੀ ਗੇਂਦਬਾਜ਼ੀ ਕਰੇ, ਜਿੱਥੇ ਮੈਂ ਉਸ ਨੂੰ ਗੇਂਦਬਾਜ਼ੀ ਕਰਨਾ ਚਾਹੁੰਦਾ ਸੀ । ਇਹ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਹੋਇਆ ਤੇ ਮੈਂ ਜਿਸ ਤਰ੍ਹਾਂ ਨਾਲ ਉਸ ਨੂੰ ਖੇਡਿਆ, ਉਸ ਤੋਂ ਖੁਸ਼ ਸੀ।’’ 
ਉਸ ਨੇ ਇਹ ਵੀ ਕਿਹਾ ਕਿ ਉਸ ਨੇ ਤੇਜ਼ ਗੇਂਦਬਾਜ਼ਾਂ ਵਿਰੁੱਧ ਆਪਣੀ ਤਕਨੀਕ ਵਿਚ ਕੋਈ ਬਦਲਾਅ ਨਹੀਂ ਕੀਤਾ ਪਰ ਸਪਿਨਰਾਂ ਵਿਰੁੱਧ ਪੈਰਾਂ ਨਾਲ ਕਾਫੀ ਫੁਰਤੀਲਾ ਰਿਹਾ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News