ਪੰਜਾਬ ਮਹਿਲਾ ਹਾਕੀ ਟੀਮ ਲਈ 30 ਸੰਭਾਵਿਤ ਖਿਡਾਰੀਆਂ ਦੀ ਚੋਣ

Thursday, Aug 18, 2022 - 05:10 PM (IST)

ਪੰਜਾਬ ਮਹਿਲਾ ਹਾਕੀ ਟੀਮ ਲਈ 30 ਸੰਭਾਵਿਤ ਖਿਡਾਰੀਆਂ ਦੀ ਚੋਣ

ਸਪੋਰਟਸ ਡੈਸਕ— ਗੁਜਰਾਤ 'ਚ ਆਯੋਜਿਤ ਹੋਣ ਵਾਲੀਆਂ 36ਵੀਆਂ ਰਾਸ਼ਟਰੀ ਖੇਡਾਂ 2022 'ਚ ਹਿੱਸਾ ਲੈਣ ਵਾਲੀ ਪੰਜਾਬ ਦੀ ਮਹਿਲਾ ਹਾਕੀ ਟੀਮ ਲਈ 30 ਸੰਭਾਵਿਤ ਹਾਕੀ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਬੁੱਧਵਾਰ ਨੂੰ ਦੱਸਿਆ ਕਿ 30 ਸਤੰਬਰ ਤੋਂ 7 ਅਕਤੂਬਰ ਤਕ ਰਾਜਕੋਟ (ਗੁਜਰਾਤ) ਵਿੱਚ ਹੋਣ ਵਾਲੀਆਂ 36ਵੀਆਂ ਰਾਸ਼ਟਰੀ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਬਲਦੇਵ ਸਿੰਘ (ਦਰੋਣਾਚਾਰਿਆ ਐਵਾਰਡ), ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸੁਖਜੀਤ ਕੌਰ (ਅੰਤਰਰਾਸ਼ਟਰੀ ਖਿਡਾਰੀ) ਅਤੇ ਕੋਚ ਅਮਰਜੀਤ ਸਿੰਘ ਨੇ 30 ਸੰਭਾਵਿਤ ਹਾਕੀ ਖਿਡਾਰੀਆਂ ਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ : ਭਾਰਤੀ ਸਪਿਨਰ ਯੁਜਵੇਂਦਰ ਦੀ ਪਤਨੀ ਧਨਸ਼੍ਰੀ ਨੇ ਹਟਾਇਆ 'ਚਾਹਲ' ਸਰਨੇਮ, ਦੋਵਾਂ ਦੇ ਰਿਸ਼ਤੇ 'ਤੇ ਚਰਚਾ ਜਾਰੀ

ਟੀਮ ਵਿੱਚ ਗੁਰਜੀਤ ਕੌਰ, ਸਿਆਮੀ (ਦੋਵੇਂ ਓਲੰਪੀਅਨ), ਯੋਗਿਤਾ ਬਾਲੀ, ਨਵਪ੍ਰੀਤ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਜਸਪ੍ਰੀਤ ਕੌਰ, ਰਣਸਨਪ੍ਰੀਤ ਕੌਰ, ਹਰਦੀਪ ਕੌਰ, ਰਿਤੂ ਰਾਣੀ, ਗਗਨ, ਪ੍ਰਿਅੰਕਾ, ਰੌਂਸੇਲੀਨ ਰਿਲੇਟਾ, ਰਿੰਟ (ਸਾਰੇ ਅੰਤਰਰਾਸ਼ਟਰੀ ਖਿਡਾਰੀ), ਸਿਮਰਨ ਚੋਪੜਾ, ਜਸਦੀਪ ਕੌਰ, ਕਮਲਪ੍ਰੀਤ ਕੌਰ, ਜੋਤਿਕਾ, ਕਿਰਨਦੀਪ ਕੌਰ (ਸੀਨੀਅਰ), ਨਵਜੋਤ ਕੌਰ, ਕਿਰਨਦੀਪ ਕੌਰ (ਜੂਨੀਅਰ), ਮਹਿਮਾ, ਕਾਜਲ, ਅਮਰਦੀਪ ਕੌਰ, ਸਿਮਰਨ ਸੈਣੀ, ਪ੍ਰਿਅੰਕਾ (ਜੂਨੀਅਰ), ਤਰਨਪ੍ਰੀਤ ਕੌਰ, ਸ਼ਾਲੂ, ਸੋਨੀ ਅਤੇ ਰੀਨਾ। (ਸਾਰੇ ਰਾਸ਼ਟਰੀ ਖਿਡਾਰੀ) ਦੇ ਨਾਂ ਸ਼ਾਮਲ ਹਨ। ਸ਼ੰਮੀ ਨੇ ਦੱਸਿਆ ਕਿ ਇਨ੍ਹਾਂ 30 ਸੰਭਾਵੀ ਖਿਡਾਰੀਆਂ ਲਈ 5 ਤੋਂ 25 ਸਤੰਬਰ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸਟਰੋਟਰਫ ਹਾਕੀ ਗਰਾਊਂਡ ਅੰਮ੍ਰਿਤਸਰ ਵਿਖੇ ਕੋਚਿੰਗ ਕੈਂਪ ਲਗਾਇਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News