ਪਲੇਅ ਆਫ ''ਚ ਜਾਣ ਲਈ ਪੰਜਾਬ ਤੇ ਕੋਲਕਾਤਾ ਨੂੰ ਹਰ ਹਾਲ ਵਿਚ ਜਿੱਤ ਦੀ ਲੋੜ
Friday, Oct 01, 2021 - 03:36 AM (IST)
ਦੁਬਈ- ਕੋਲਕਾਤਾ ਨਾਈਟ ਰਾਈਡਰਜ਼ ਤੇ ਪੰਜਾਬ ਕਿੰਗਜ਼ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਇੱਥੇ ਸ਼ੁੱਕਰਵਾਰ ਨੂੰ ਇਕ ਦੂਜੇ ਵਿਰੁੱਧ ਮੈਚ ਵਿਚ ਹਰ ਹਾਲ ਵਿਚ ਜਿੱਤਣਾ ਪਵੇਗਾ। ਕੋਲਕਾਤਾ ਜਿੱਥੇ 11 ਮੈਚਾਂ ਵਿਚੋਂ 5 ਜਿੱਤ ਕੇ 10 ਅੰਕਾਂ ਨਾਲ ਫਿਲਹਾਲ ਚੌਥੇ ਸਥਾਨ ਤੇ ਹੈ। ਉੱਥੇ ਹੀ ਪੰਜਾਬ 11 ਮੈਚਾਂ ਵਿਚੋਂ 4 ਜਿੱਤ ਕੇ 8 ਅੰਕਾਂ ਨਾਲ 6ਵੇਂ ਸਥਾਨ 'ਤੇ ਹੈ। ਦੋਵਾਂ ਟੀਮਾਂ ਦੇ 3-3 ਮੈਚ ਬਾਕੀ ਹਨ, ਜਿਨ੍ਹਾਂ ਨੂੰ ਜਿੱਤਣਾ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ, ਜੇਕਰ ਉਨ੍ਹਾਂ ਨੂੰ ਪਲੇਅ ਆਫ ਵਿਚ ਜਗ੍ਹਾ ਬਣਾਉਣੀ ਹੈ ਤਾਂ ਕੋਲਕਾਤਾ ਕੋਲ ਹਾਲਾਂਕਿ +0.363 ਦੀ ਨੈੱਟ ਰਨ ਰੇਟ ਦਾ ਫਾਇਦਾ ਹੈ ਜਿਹੜੀ ਪਹਿਲੇ ਨੰਬਰ ਦੀ ਚੇਨਈ ਤੇ ਦੂਜੇ ਨੰਬਰ ਦੀ ਟੀਮ ਦਿੱਲੀ ਤੋਂ ਬਾਅਦ ਤੀਜੀ ਸਭ ਤੋਂ ਚੰਗੀ ਨੈੱਟ ਰਨ ਰੇਟ ਇੰਨੀ ਠੀਕ ਨਹੀਂ ਹੈ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ
ਇਸ ਤੋਂ ਇਲਾਵਾ ਕੋਲਕਾਤਾ ਲਈ ਸਭ ਤੋਂ ਚੰਗੀ ਗੱਲ ਉਸਦੇ ਸਾਰੇ ਖਿਡਾਰੀਆਂ ਦਾ ਫਾਰਮ ਵਿਚ ਹੋਣਾ ਹੈ ਜਦਕਿ ਪੰਜਾਬ ਦੀ ਬੱਲੇਬਾਜ਼ੀ ਅਜੇ ਤੱਕ ਸਿਰਫ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਤੇ ਮਯੰਕ ਅਗਰਵਾਲ 'ਤੇ ਨਿਰਭਰ ਦਿਸੀ ਹੈ। ਯੂ. ਏ. ਈ. ਗੇੜ ਵਿਚ ਉਸਦੇ ਮੱਧਕ੍ਰਮ ਦਾ ਕੋਈ ਵੀ ਬੱਲੇਬਾਜ਼ ਚੰਗੀ ਤੇ ਪ੍ਰਭਾਵਿਤ ਪਾਰੀ ਨਹੀਂ ਖੇਡ ਸਕਿਆ ਹੈ। ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਛੱਡ ਦਿੱਤਾ ਜਾਵੇ ਤਾਂ ਗੇਂਦਬਾਜ਼ੀ ਵੀ ਇੰਨੀ ਪ੍ਰਭਾਵਿਤ ਨਹੀਂ ਦਿਸੀ ਹੈ। ਅਰਸ਼ਦੀਪ ਨੇ ਦੂਜੇ ਗੇੜ ਦੇ ਪਹਿਲੇ ਮੈਚ ਵਿਚ ਬੇਸ਼ੱਕ 5 ਵਿਕਟਾਂ ਹਾਸਲ ਕੀਤੀਆਂ ਸਨ ਪਰ ਉਸ ਤੋਂ ਬਾਅਦ ਤੋਂ ਉਹ ਵੀ ਕੁਝ ਖਾਸ ਨਹੀਂ ਕਰ ਸਕਿਆ।
ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।