ਜੇਕਰ ਮੈਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਦੈ ਤਾਂ ਇਸ ਤੋਂ ਵਧੀਆ ਕੁਝ ਨਹੀਂ : ਪੁਜਾਰਾ
Monday, May 26, 2025 - 11:18 AM (IST)

ਨਵੀਂ ਦਿੱਲੀ- ਲਗਭਗ ਦੋ ਸਾਲ ਤੋਂ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚੋਂ ਬਾਹਰ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਜੇ ਵੀ ਟੈਸਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਸੰਜੋਏ ਬੈਠਾ ਹੈ ਪਰ ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕਰੀਅਰ ਦੀ ਦਿਸ਼ਾ ਨੂੰ ਲੈ ਕੇ ਕੋਈ ਪਛਤਾਵਾ ਨਹੀਂ ਹੈ। 37 ਸਾਲਾ ਪੁਜਾਰਾ ਨੇ ਆਖਰੀ ਵਾਰ ਜੂਨ 2023 ਵਿਚ ਆਸਟ੍ਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਦੌਰਾਨ ਭਾਰਤ ਲਈ ਟੈਸਟ ਮੈਚ ਖੇਡਿਆ ਸੀ।
ਪੁਜਾਰਾ ਨੇ ਕਿਹਾ, ‘‘ਜੇਕਰ ਮੈਨੂੰ (ਭਾਰਤ ਲਈ ਫਿਰ ਤੋਂ ਖੇਡਣ ਦਾ) ਮੌਕਾ ਮਿਲਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਨਿਸ਼ਚਿਤ ਰੂਪ ਨਾਲ ਮੈਂ ਅਜਿਹਾ ਵਿਅਕਤੀ ਹਾਂ ਜਿਹੜਾ ਮੌਜੂਦਾ ਸਮੇਂ ਵਿਚ ਰਹਿਣਾ ਪਸੰਦ ਕਰਦਾ ਹਾਂ।’’
ਉਸ ਨੇ ਕਿਹਾ ਕਿ ਜੇਕਰ ਮੈਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ, ਇਹ ਸਭ ਤੋਂ ਚੰਗੀ ਗੱਲ ਹੋਵੇਗੀ ਪਰ ਨਾਲ ਹੀ ਮੈਂ ਇਕ ਅਜਿਹਾ ਵਿਅਕਤੀ ਹਾਂ ਜਿਹੜਾ ਮੌਜੂਦਾ ਸਮੇਂ ਵਿਚ ਰਹਿਣਾ ਪਸੰਦ ਕਰਦਾ ਹਾਂ ਤੇ ਜੋ ਮੈਂ ਕਰਦਾ ਹਾਂ , ਉਸ ਨੂੰ ਕਰਦਾ ਰਹਿੰਦਾ ਹਾਂ। ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ, ਮੈਨੂੰ ਕੋਈ ਪਛਤਾਵਾ ਨਹੀਂ ਹੈ।’’