ਪੁਜਾਰਾ ਨੇ ਟੀ-20 ''ਚ ਲਾਇਆ ਕਰੀਅਰ ਦਾ ਪਹਿਲਾ ਸੈਂਕੜਾ

02/21/2019 9:41:37 PM

ਇੰਦੌਰ— ਟੈਸਟ ਬੱਲੇਬਾਜ਼ ਦਾ ਠੱਪਾ ਲਗਵਾ ਚੁੱਕੇ ਚੇਤੇਸ਼ਵਰ ਪੁਜਾਰਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਪਹਿਲਾਂ ਵੱਡਾ ਧਮਾਕਾ ਕਰਦੇ ਹੋਏ ਵੀਰਵਾਰ ਨੂੰ ਰੇਲਵੇ ਵਿਰੁੱਧ ਖੇਡੇ ਗਏ ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ ਆਪਣੇ ਟੀ-20 ਕਰੀਅਰ ਦਾ ਪਹਿਲਾ ਸੈਂਕੜਾ ਲਾ ਦਿੱਤਾ।  ਪੁਜਾਰਾ ਨੇ ਸੌਰਾਸ਼ਟਰ ਲਈ ਬਿਹਤਰੀਨ ਬੱਲੇਬਾਜ਼ੀ ਕਰਦਿਆਂ 61 ਗੇਂਦਾਂ ਵਿਚ 14 ਚੌਕੇ ਤੇ ਇਕ ਛੱਕਾ ਲਾ ਕੇ ਅਜੇਤੂ 100 ਦੌੜਾਂ ਬਣਾਈਆਂ। ਆਪਣਾ ਪਹਿਲਾ ਸੈਂਕੜਾ ਲਾਉਣ ਵਾਲਾ ਪੁਜਾਰਾ ਸੌਰਾਸ਼ਟਰ ਦਾ ਅਜਿਹਾ ਪਹਿਲਾ ਬੱਲੇਬਾਜ਼ ਹੈ, ਜਿਸ ਨੇ ਖੇਡ ਦੇ ਛੋਟੇ ਸਵਰੂਪ ਵਿਚ ਸੈਂਕੜਾ ਲਾਇਆ ਹੈ। ਉਸਦੀ ਪਾਰੀ ਦੀ ਬਦੌਲਤ ਉਸਦੀ ਟੀਮ ਨੇ 20 ਓਵਰਾਂ ਵਿਚ 3 ਵਿਕਟਾਂ 'ਤੇ 188 ਦੌੜਾਂ ਬਣਾਈਆਂ ਪਰ  ਪੁਜਾਰਾ ਦੇ ਸੈਂਕੜੇ ਦੇ ਬਾਵਜੂਦ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 


Gurdeep Singh

Content Editor

Related News