ਪ੍ਰੋ ਕੁਸ਼ਤੀ ਲੀਗ : ਹਰਿਆਣਾ ਹੈਮਰਸ ਨੇ ਐੱਮ. ਪੀ. ਯੋਧਾ ਨੂੰ ਰੋਮਾਂਚਕ ਮੈਚ ''ਚ ਹਰਾਇਆ

01/20/2019 1:36:20 PM

ਲੁਧਿਆਣਾ : ਪਿਛਲੇ ਸਾਲ ਵਿਸ਼ਵ ਅੰਡਰ-23 ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਰਵੀ ਕੁਮਾਰ ਨੇ ਸ਼ਨੀਵਾਰ ਨੂੰ ਪ੍ਰੋ-ਕੁਸ਼ਤੀ ਲੀਗ ਮੈਚ ਦੇ ਪੁਰਸ਼ 57 ਕਿ.ਗ੍ਰਾ ਵਰਗ ਵਿਚ ਸੰਦੀਪ ਤੋਮਰ ਨੂੰ ਹਰਾ ਕੇ ਹਰਿਆਣਾ ਹੈਮਰਸ ਨੂੰ ਐੱਮ. ਪੀ. ਯੋਧਾ 'ਤੇ 4-3 ਨਾਲ ਜਿੱਤ ਦਿਵਾਈ। ਇਹ ਇਸ ਸਾਲ ਦੀ ਪੀ. ਡਬਲਿਯੂ. ਐੱਲ. ਵਿਚ ਹਰਿਆਣਾ ਹੈਮਰਸ ਦੀ ਦੂਜੀ ਜਿੱਤ ਹੈ। ਜੂਨੀਅਰ ਵਿਸ਼ਵ ਚੈਂਪੀਅਨ ਅਨਾਸਤਾਸਿਆ ਨਿਚਿਤਾ ਨੇ ਹਰਿਆਣਾ ਲਈ ਮਹੱਤਵਪੂਰਨ ਬਾਊਟ ਜਿੱਤੀ, ਉਸ ਨੇ ਪੂਜਾ ਢਾਂਡਾ ਨੂੰ 8-7 ਨਾਲ  ਹਰਾਇਆ। ਇਸ ਨਾਲ ਪਹਿਲੇ 2018 ਵਿਸ਼ਵ ਚੈਂਪੀਅਨਸਿਪ ਦੇ ਕਾਂਸੀ ਤਮਗਾ ਜੇਤੂ ਅਲੀ ਸ਼ਾਬਾਨੋਵ ਨੇ 86 ਕਿ.ਗ੍ਰਾ ਵਿਚ ਐੱਮ. ਪੀ. ਯੋਧਾ ਦੇ ਦੀਪਕ ਨੂੰ ਹਰਾ ਕੇ ਹਰਿਆਣਾ ਹੈਮਰਸ ਨੂੰ 1-0 ਨਾਲ ਅੱਗੇ ਕਰ ਦਿੱਤਾ।

PunjabKesari

ਐੱਮ. ਪੀ. ਯੋਧਾ ਦੀ ਕੋਲੰਬੀਆ ਪਹਿਲਵਾਨ ਆਂਦ੍ਰਿਆ ਓਲਾਯਾ ਨੇ ਫਿਰ ਮਹਿਲਾ 76 ਕਿ.ਗ੍ਰਾ ਬਾਊਟ ਵਿਚ ਕਿਰਣ ਨੂੰ 6-3 ਨਾਲ ਹਰਾਇਆ। ਦੋਵਾਂ ਟੀਮਾਂ 1-1 ਨਾਲ ਬਰਾਬਰੀ 'ਤੇ ਆ ਗਈ। ਹਾਜੀ ਅਲਿਯੇਵ ਨੇ 65 ਕਿ.ਗ੍ਰਾ ਵਿਚ ਰਜਨੀਸ਼ ਨੂੰ 5-2 ਨਾਲ ਹਰਾ ਕੇ ਐੱਮ. ਪੀ. ਯੋਧਾ ਨੂੰ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ 62 ਕਿ.ਗ੍ਰਾ ਵਰਗ ਵਿਚ ਹਰਿਆਣਾ ਦੀ ਤਾਤਯਾਨਾ ਓਮੇਲਚੇਂਕੋ ਨੇ ਯੋਧਾ ਦੀ ਐਲਿਸੇ ਮੋਨੋਲੋਵਾ ਨੂੰ 6-5 ਨਾਲ ਹਰਾਇਆ। ਹੁਣ ਦੋਵਾਂ ਟੀਮਾਂ 2-2 ਨਾਲ ਬਰਾਬਰੀ 'ਤੇ ਸੀ। ਐੱਮ. ਪੀ. ਦੇ ਵਾਸਿਲ ਮਿਖੇਲੋਵ ਨੇ ਪੁਰਸ਼ 74 ਕਿ.ਗ੍ਰਾ ਵਰਗ ਵਿਚ ਹਰਿਆਣਾ ਦੇ ਪ੍ਰਵੀਣ ਰਾਣਾ ਨੂੰ 7-6 ਨਾਲ ਹਰਾਇਆ।


Related News