18 ਅਕਤੂਬਰ ਤੋਂ ਸ਼ੁਰੂ ਹੋਵੇਗੀ ਪ੍ਰੋ ਕਬੱਡੀ ਲੀਗ

Tuesday, Sep 10, 2024 - 11:03 AM (IST)

ਮੁੰਬਈ- ਪ੍ਰੋ ਕਬੱਡੀ ਲੀਗ ਸੀਜ਼ਨ 11 ਦੀ ਸ਼ੁਰੂਆਤ 18 ਅਕਤੂਬਰ ਨੂੰ ਹੈਦਰਾਬਾਦ 'ਚ ਤੇਲਗੂ ਟਾਈਟਨਸ ਅਤੇ ਬੈਂਗਲੁਰੂ ਬੁਲਸ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਨਾਲ ਹੋਵੇਗੀ। ਲੀਗ ਦੇ ਆਯੋਜਕ ਮਸ਼ਾਲ ਸਪੋਰਟਸ ਨੇ ਸੋਮਵਾਰ ਨੂੰ ਪੀਕੇਐੱਲ ਦੇ 11ਵੇਂ ਸੀਜ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਮੁਕਾਬਲੇ 'ਚ ਘਰੇਲੂ ਟੀਮ ਤੇਲਗੂ ਟਾਈਟਨਸ ਅਤੇ ਉਨ੍ਹਾਂ ਦੇ ਸਟਾਰ ਰੇਡਰ ਪਵਨ ਸਹਿਰਾਵਤ ਦਾ ਸਾਹਮਣਾ ਲੀਗ ਦੇ ਸਭ ਤੋਂ ਸਫਲ ਖਿਡਾਰੀ ਪਰਦੀਪ ਨਰਵਾਲ ਨਾਲ ਹੋਵੇਗਾ ਜੋ ਬੈਂਗਲੁਰੂ ਬੁਲਸ ਲਈ ਵਾਪਸੀ ਕਰ ਰਿਹਾ ਹੈ। ਪਹਿਲੇ ਦਿਨ ਅਤੇ ਰਾਤ ਦੇ ਦੂਜੇ ਮੈਚ ਵਿੱਚ, ਯੂ ਮੁੰਬਾ ਦੇ ਸੁਨੀਲ ਕੁਮਾਰ ਜੋ ਕਿ ਖਿਡਾਰੀਆਂ ਦੀ ਨਿਲਾਮੀ ਵਿੱਚ 1.015 ਕਰੋੜ ਰੁਪਏ ਵਿੱਚ ਖਰੀਦੇ ਜਾਣ ਤੋਂ ਬਾਅਦ ਪੀਕੇਐੱਲ ਇਤਿਹਾਸ ਦੇ ਸਭ ਤੋਂ ਮਹਿੰਗੇ ਭਾਰਤੀ ਡਿਫੈਂਡਰ ਬਣ ਗਏ ਹਨ, ਨਵੀਨ ਕੁਮਾਰ ਦੇ ਹਮਲਾਵਰ ਹੁਨਰ ਦਾ ਸਾਹਮਣਾ ਕਰਨਗੇ, ਜੋ ਦਬੰਗ ਦਿੱਲੀ ਕੇਸੀ ਦੇ ਸਟਾਰ ਰੇਡਰਾਂ ਵਿੱਚੋਂ ਇੱਕ ਹਨ। ਇਸ ਵਾਰ ਪੀਕੇਐੱਲ ਤਿੰਨ-ਸ਼ਹਿਰੀ ਫਾਰਮੈਟ ਵਿੱਚ ਵਾਪਸੀ ਕਰੇਗੀ।

ਚੱਲ ਰਹੇ 2024 ਐਡੀਸ਼ਨ ਦਾ ਪਹਿਲਾ ਗੇੜ 18 ਅਕਤੂਬਰ ਤੋਂ 9 ਨਵੰਬਰ ਤੱਕ ਹੈਦਰਾਬਾਦ ਦੇ ਗਾਚੀਬੋਵਲੀ ਇਨਡੋਰ ਸਟੇਡੀਅਮ ਵਿੱਚ ਹੋਵੇਗਾ। ਇਸ ਤੋਂ ਬਾਅਦ ਇਹ 10 ਨਵੰਬਰ ਤੋਂ 1 ਦਸੰਬਰ ਤੱਕ ਦੂਜੇ ਪੜਾਅ ਲਈ ਨੋਇਡਾ ਦੇ ਇਨਡੋਰ ਸਟੇਡੀਅਮ 'ਚ ਸ਼ਿਫਟ ਹੋ ਜਾਵੇਗਾ। ਤੀਜੇ ਪੜਾਅ ਦੀ ਮੇਜ਼ਬਾਨੀ 3 ਦਸੰਬਰ ਤੋਂ 24 ਦਸੰਬਰ ਤੱਕ ਪੁਣੇ ਦੇ ਬਾਲੇਵਾੜੀ ਬੈਡਮਿੰਟਨ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਣੀ ਹੈ। ਪਲੇਆਫ ਲਈ ਸਮਾਂ-ਸਾਰਣੀ ਅਤੇ ਸਥਾਨ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਪ੍ਰੋ ਕਬੱਡੀ ਲੀਗ ਸੀਜ਼ਨ 11 ਦੀ ਨਿਲਾਮੀ 15-16 ਅਗਸਤ ਨੂੰ ਮੁੰਬਈ ਵਿੱਚ ਹੋਈ, ਜਿਸ ਵਿੱਚ ਲੀਗ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਗਿਆ। ਇਸ ਸਾਲ ਅੱਠ ਖਿਡਾਰੀ ਇੱਕ ਕਰੋੜ ਰੁਪਏ ਤੋਂ ਵੱਧ ਵਿੱਚ ਵਿਕੇ।


Aarti dhillon

Content Editor

Related News