ਪ੍ਰੋ ਕਬੱਡੀ ਲੀਗ : ਪੁਣੇਰੀ ਦੀ ਵਾਪਸੀ, ਦਬੰਗ ਦਿੱਲੀ ਨੂੰ ਹਰਾਇਆ

10/31/2018 9:51:43 PM

ਪਟਨਾ— ਪੁਣੇਰੀ ਪਲਟਨ ਨੇ ਗੁਜਰਾਤ ਫਾਰਚਿਊਨ ਜਾਇੰਟਸ ਤੋਂ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦਬੰਗ ਦਿੱਲੀ ਨੂੰ ਬੁੱਧਵਾਰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ 31-27 ਨਾਲ ਹਰਾ ਦਿੱਤਾ। ਇਸ ਮੁਕਾਬਲੇ 'ਚ ਪੁਣੇ ਨੇ ਪਹਿਲੇ ਹਾਫ 'ਚ 22-15 ਦੀ ਬੜ੍ਹਤ ਬਣਾ ਲਈ ਸੀ ਪਰ ਦਿੱਲੀ ਨੇ ਦੂਜੇ ਹਾਫ 'ਚ ਪੁਣੇ ਨੂੰ ਸਖਤ ਚੁਣੌਤੀ ਦਿੱਤੀ। ਮੁਕਾਬਲੇ 'ਚ 2 ਮਿੰਟ ਰਹਿੰਦੇ ਪੁਣੇ 30-25 ਨਾਲ ਅੱਗੇ ਸੀ। ਪੁਣੇ ਨੇ ਆਖਰ 'ਚ ਮੈਚ 31-27 ਨਾਲ ਜਿੱਤ ਲਿਆ।
ਪੁਣੇ ਦੀ 12 ਮੈਚਾਂ 'ਚ ਇਹ 6ਵੀਂ ਜਿੱਤ ਹੈ ਤੇ ਉਸਦੇ 37 ਅੰਕ ਹੋ ਗਏ ਹਨ। ਦੂਜੇ ਪਾਸੇ ਦਿੱਲੀ ਨੂੰ 6 ਮੈਚਾਂ 'ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦੇ 16 ਅੰਕ ਹਨ। ਪੁਣੇ ਦੇ ਲਈ ਜੀ. ਬੀ. ਮੋਰੇ ਨੇ 5, ਦੀਪਕ ਕੁਮਾਰ ਨੇ 4, ਸੰਦੀਪ ਨਰਵਾਲ ਨੇ 4 ਤੇ ਰਿੰਕੂ ਨਰਵਾਲ ਨੇ 4 ਅੰਕ ਹਾਸਲ ਕੀਤੇ। ਦਿੱਲੀ ਟੀਮ ਵਲੋਂ ਨਵੀਨ ਕੁਮਾਰ ਨੇ 7, ਜੋਗਿੰਦਰ ਨਰਵਾਲ ਨੇ 4 ਤੇ ਚੰਦਰਨ ਰੰਜੀਤ ਨੇ 3 ਅੰਕ ਹਾਸਲ ਕੀਤੇ।


Related News