ਪ੍ਰੀਤੀ ਜ਼ਿੰਟਾ ਨੇ ਆਪਣੀ ਟੀਮ ਪੰਜਾਬ ਕਿੰਗਜ਼ ਦੀ ਜਿੱਤ ਤੋਂ ਬਾਅਦ ਖਿਡਾਰੀਆਂ ਲਈ ਬਣਾਏ ਸਨ 120 ਆਲੂ ਦੇ ਪਰੌਂਠੇ

Monday, May 01, 2023 - 08:11 PM (IST)

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੀ ਟੀਮ ਪੰਜਾਬ ਕਿੰਗਜ਼ ਦੀ ਸਭ ਤੋਂ ਵੱਡੀ ਸਪੋਰਟਰ ਹੈ। ਮੈਚ ਘਰੇਲੂ ਮੈਦਾਨ 'ਤੇ ਹੋਵੇ ਜਾਂ ਬਾਹਰ, ਪ੍ਰੀਤੀ ਹਰ ਮੈਚ 'ਚ ਨਜ਼ਰ ਆਉਂਦੀ ਹੈ। ਉਹ ਟੀਮ ਦਾ ਉਤਸ਼ਾਹ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ। ਟੀਮ 'ਚ ਜਿੱਤ ਦਾ ਜਜ਼ਬਾ ਬਰਕਰਾਰ ਰੱਖਣ ਲਈ ਉਸ ਨੇ ਇਕ ਵਾਰ ਟੀਮ ਦੇ ਸਾਹਮਣੇ ਅਜਿਹੀ ਸ਼ਰਤ ਰੱਖੀ ਸੀ ਕਿ ਬਾਅਦ 'ਚ ਉਸ ਨੇ ਖੁਸ਼ੀ 'ਚ 120 ਆਲੂ ਦੇ ਪਰੌਂਠੇ ਬਣਾ ਲਏ। 

ਇਹ ਵੀ ਪੜ੍ਹੋ : ਜੰਤਰ ਮੰਤਰ ਵਿਖੇ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ ਨਵਜੋਤ ਸਿੱਧੂ

ਇਹ 2009 ਦੀ ਗੱਲ ਹੈ, ਜਦੋਂ ਆਈ.ਪੀ.ਐੱਲ .ਦੱਖਣੀ ਅਫਰੀਕਾ ਵਿੱਚ ਖੇਡਿਆ ਗਿਆ ਸੀ। ਉਸ ਸਮੇਂ ਪੰਜਾਬ ਕਿੰਗਜ਼ ਦਾ ਨਾਂ ਕਿੰਗਜ਼ ਇਲੈਵਨ ਪੰਜਾਬ ਸੀ ਅਤੇ ਪੰਜਾਬ ਦੀ 11 ਮੈਂਬਰੀ ਟੀਮ ਨੇ ਜਿੱਤ ਦਰਜ ਕੀਤੀ। ਉਸ ਤੋਂ ਬਾਅਦ ਪ੍ਰੀਤੀ ਨੇ ਆਲੂ ਦੇ ਪਰੌਂਠੇ ਬਣਾਏ। ਸਟਾਰ ਸਪੋਰਟਸ ਨਾਲ ਗੱਲਬਾਤ ਕਰਦਿਆਂ ਪ੍ਰੀਤੀ ਨੇ ਕਿਹਾ ਕਿ ਪਹਿਲੀ ਵਾਰ ਉਸ ਨੂੰ ਲੱਗਾ ਕਿ ਮੁੰਡੇ ਕਿੰਨਾ ਕੁ ਖਾਂਦੇ ਹੋਣਗੇ। ਹਰ ਕੋਈ ਦੱਖਣੀ ਅਫ਼ਰੀਕਾ ਵਿੱਚ ਸੀ ਅਤੇ ਚੰਗੇ ਪਰੌਂਠੇ ਉੱਥੇ ਮਿਲਦੇ ਨਹੀਂ ਸਨ।

ਜਿੱਤ 'ਤੇ ਬਣੇ ਪਰੌਂਠੇ

ਫਿਰ ਪ੍ਰੀਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਚੰਗੇ ਪਰੌਂਠੇ ਬਣਾਉਣੇ ਸਿਖਾਏਗੀ। ਇਹ ਦੇਖ ਕੇ ਟੀਮ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਲਈ ਪਰੌਂਠੇ ਬਣਾ ਸਕਦੀ ਹੈ। ਇਹ ਸੁਣ ਕੇ ਟੀਮ ਦੇ ਮਾਲਕਨ ਨੇ ਕਿਹਾ ਕਿ ਉਹ ਉਨ੍ਹਾਂ ਲਈ ਪਰੌਂਠੇ ਉਦੋਂ ਬਣਾਵੇਗੀ ਜਦੋਂ ਉਹ ਅਗਲਾ ਮੈਚ ਜਿੱਤਣਗੇ। ਪੰਜਾਬ ਨੇ ਮੈਚ ਵੀ ਜਿੱਤਿਆ ਅਤੇ ਫਿਰ ਪ੍ਰੀਤੀ ਨੇ 120 ਆਲੂ ਪਰੌਂਠੇ ਬਣਾਏ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਲੂ ਪਰੌਂਠੇ ਬਣਾਉਣੇ ਬੰਦ ਕਰ ਦਿੱਤੇ ਸਨ। ਹਰਭਜਨ ਸਿੰਘ ਨੇ ਅੱਗੇ ਦੱਸਿਆ ਕਿ ਸਿਰਫ ਇਰਫਾਨ ਪਠਾਨ ਨੇ 20 ਪਰਾਠੇ ਖਾਧੇ ਹੋਣਗੇ।

ਇਹ ਵੀ ਪੜ੍ਹੋ : ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ, ਤੀਹਰੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ

8 ਵਿੱਚੋਂ 4 ਮੈਚ ਜਿੱਤੇ

IPL 2023 'ਚ ਪੰਜਾਬ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸ਼ਿਖਰ ਧਵਨ ਦੀ ਟੀਮ ਨੇ 8 'ਚੋਂ 4 ਮੈਚ ਜਿੱਤੇ ਅਤੇ 4 ਹਾਰੇ। ਪੰਜਾਬ 8 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ। ਲੀਗ ਵਿੱਚ ਬਣੇ ਰਹਿਣ ਲਈ ਟੀਮ ਦਾ ਸੰਘਰਸ਼ ਜਾਰੀ ਹੈ। ਪਿਛਲੇ ਮੈਚ ਵਿੱਚ ਪੰਜਾਬ ਨੂੰ ਲਖਨਊ ਤੋਂ ਹਾਰ ਮਿਲੀ ਸੀ। IPL ਦੇ ਇਤਿਹਾਸ 'ਚ ਦੂਜਾ ਸਭ ਤੋਂ ਵੱਡਾ ਸਕੋਰ ਲਖਨਊ ਦੇ ਪੰਜਾਬ ਦੇ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ ਬਣਾਇਆ। ਕੇਐੱਲ ਰਾਹੁਲ ਦੀ ਟੀਮ ਨੇ 257 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਪੰਜਾਬ ਦੀ ਟੀਮ 19.5 ਓਵਰਾਂ 'ਚ 201 ਦੌੜਾਂ 'ਤੇ ਸਿਮਟ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News