ਪ੍ਰੀਤੀ ਪਾਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਭਾਰਤੀ ਦਲ ਦੀ ਹੋਵੇਗੀ ਝੰਡਾਬਰਦਾਰ

Tuesday, Sep 23, 2025 - 03:18 PM (IST)

ਪ੍ਰੀਤੀ ਪਾਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ ਭਾਰਤੀ ਦਲ ਦੀ ਹੋਵੇਗੀ ਝੰਡਾਬਰਦਾਰ

ਨਵੀਂ ਦਿੱਲੀ– ਭਾਰਤ ਦੀ ਪੈਰਾ-ਐਥਲੀਟ ਤੇ ਪੈਰਿਸ ਪੈਰਾਲੰਪਿਕ 2024 ਵਿਚ ਦੋਹਰਾ ਕਾਂਸੀ ਤਮਗਾ ਜਿੱਤਣ ਵਾਲੀ ਪ੍ਰੀਤੀ ਪਾਲ ਨੂੰ ਆਗਾਮੀ ਇੰਡੀਅਨ ਆਇਲ ਨਵੀਂ ਦਿੱਲੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ-2025 ਵਿਚ ਭਾਰਤੀ ਦਲ ਦੀ ਅਧਿਕਾਰਤ ਤੌਰ ’ਤੇ ਝੰਡਾਬਰਦਾਰ ਨਿਯੁਕਤ ਕੀਤਾ ਗਿਆ ਹੈ।

ਸੇਰੇਬ੍ਰਲ ਪਾਲਸੀ ਨਾਲ ਜੂਝਣ ਤੋਂ ਲੈ ਕੇ ਪੈਰਾ-ਐਥਲੈਟਿਕਸ ਵਿਚ ਦੇਸ਼ ਦੇ ਸਭ ਤੋਂ ਚਮਕਦੇ ਸਿਤਾਰਿਆਂ ਵਿਚੋਂ ਇਕ ਬਣਨ ਤੱਕ ਦਾ ਉਸਦਾ ਸਫਰ ਦ੍ਰਿੜਤਾ ਅਤੇ ਉੱਤਮਤਾ ਦਾ ਪ੍ਰਤੀਕ ਹੈ। ਪ੍ਰੀਤੀ ਨੇ ਆਪਣੀ ਅਣਥੱਕ ਭਾਵਨਾ ਅਤੇ ਸਮਰਪਣ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਹੈ। 100 ਮੀਟਰ ਵਿਚ 14.21 ਸੈਕੰਡ ਤੇ 200 ਮੀਟਰ ਟੀ35 ਸਪ੍ਰਿੰਟ ਸ਼੍ਰੇਣੀਆਂ ਵਿਚ 30.01 ਸੈਕੰਡ ਦੇ ਵਿਅਕਤੀਗਤ ਸਰਵੋਤਮ ਸਮੇਂ ਦੇ ਨਾਲ ਉਸਨੇ ਪੈਰਿਸ ਵਿਚ ਦੋ ਇਤਿਹਾਸਕ ਕਾਂਸੀ ਤਮਗੇ ਜਿੱਤੇ। 27 ਸਤੰਬਰ ਤੋਂ 5 ਅਕਤੂਬਰ ਤੱਕ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਆਯੋਜਿਤ ਹੋਣ ਵਾਲੇ ਇਸ ਇਤਿਹਾਸਕ ਆਯੋਜਨ ਵਿਚ ਦੇਸ਼ ਦੇ ਚੋਟੀ ਦੇ ਐਥਲੀਟਾਂ ਤੇ ਵਿਸ਼ਵ ਪੱਧਰੀ ਸਿਤਾਰੇ ਪ੍ਰਦਰਸ਼ਨ ਕਰਨ ਉਤਰਨਗੇ।
 


author

Tarsem Singh

Content Editor

Related News