ਅਮਰੀਕੀ ਓਪਨ ਕੁਆਟਰ ਫਾਈਨਲ 'ਚ ਪ੍ਰਣਏ ਤੇ ਸੌਰਭ ਦਾ ਸਾਹਮਣਾ

Friday, Jul 12, 2019 - 02:24 PM (IST)

ਅਮਰੀਕੀ ਓਪਨ ਕੁਆਟਰ ਫਾਈਨਲ 'ਚ ਪ੍ਰਣਏ ਤੇ ਸੌਰਭ ਦਾ ਸਾਹਮਣਾ

ਸਪੋਰਟਸ ਡੈਸਕ— ਭਾਰਤ ਦੇ ਐੱਚ ਐੱਸ ਪ੍ਰਣਏ ਤੇ ਸੌਰਭ ਵਰਮਾ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਅਮਰੀਕੀ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲ ਕੁਆਟਰ ਫਾਈਨਲ 'ਚ ਪਹੁੰਚ ਗਏ ਜਿੱਥੇ ਉਨ੍ਹਾਂ ਦਾ ਸਾਹਮਣਾ ਇਕ ਦੂਜੇ ਨਾਲ ਹੋਵੇਗਾ। ਦੂਜਾ ਦਰਜਾ ਪ੍ਰਾਪਤ ਪ੍ਰਣਏ ਨੇ ਕੋਰੀਆ ਦੇ ਕਵਾਂਗ ਹੀ ਹਯੋ ਨੂੰ 21-16,18-21,21-16 ਨਾਲ ਹਰਾਇਆ। ਇਸ ਤੋਂ ਪਹਿਲਾਂ ਸੌਰਭ ਨੇ ਨੌਜਵਾਨ ਲਕਸ਼ਿਅ ਸੇਨ ਨੂੰ 21-11,19-21,21-12 ਨਾਲ ਹਰਾ ਦਿੱਤਾ।PunjabKesari


Related News