ਪ੍ਰਾਂਜਲੀ ਧੂਮਲ ਨੇ ਵਿਸ਼ਵ ਡੈੱਫ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਜਿੱਤੀ ਕਾਂਸੀ
Wednesday, Sep 04, 2024 - 06:22 PM (IST)

ਨਵੀਂ ਦਿੱਲੀ– ਭਾਰਤ ਦੀ ਪ੍ਰਾਂਜਲੀ ਧੂਮਲ ਨੇ ਜਰਮਨੀ ਦੇ ਹਨੋਵਰ ਵਿਚ ਵਿਸ਼ਵ ਡੈੱਫ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 25 ਮੀਟਰ ਪਿਸਟਲ ਵਰਗ ਵਿਚ ਮਹਿਲਾਵਾਂ ਦੇ 25 ਮੀਟਰ ਪਿਸਟਲ ਵਰਗ ਵਿਚ ਕਾਂਸੀ ਤਮਗਾ ਜਿੱਤਿਆ। ਪ੍ਰਾਂਜਲੀ ਨੇ ਡੈੱਫ ਵਿਸ਼ਵ ਰਿਕਾਰਡ ਤੇ ਚੈਂਪੀਅਨਸ਼ਿਪ ਰਿਕਾਰਡ ਦੇ ਨਾਲ 571 ਸਕੋਰ ਕਰਕੇ ਫਾਈਨਲ ਵਿਚ ਜਗ੍ਹਾ ਬਣਾਈ। ਫਾਈਨਲ ਵਿਚ ਉਸ ਨੇ 8ਵੀਂ ਸੀਰੀਜ਼ ਵਿਚ 5 ’ਚੋਂ 3 ਨਿਸ਼ਾਨੇ ਲਾ ਕੇ ਕ੍ਰੋਏਸ਼ੀਆ ਦੀ ਲਾਨਾ ਐੱਸ. ਨੂੰ ਇਕ ਅੰਕ ਨਾਲ ਹਰਾਇਆ। ਉਸਦਾ ਸਕੋਰ 29 ਰਿਹਾ।
ਯੂਕ੍ਰੇਨ ਦੀ ਸੋਫੀਆ ਓਲੇਨਿਚ ਤੇ ਹਾਲਿਨਾ ਮੋਸਿਨਾ ਨੂੰ ਕ੍ਰਮਵਾਰ ਪੁਰਸ਼ ਤੇ ਚਾਂਦੀ ਤਮਗੇ ਮਿਲੇ। ਭਾਰਤ ਦੀ ਅਨੂਯਾ ਪ੍ਰਸਾਦ ਫਾਈਨਲ ਵਿਚ 5ਵੇਂ ਸਥਾਨ ’ਤੇ ਰਹੀ ਜਦਕਿ ਵੇਦਿਕਾ ਸ਼ਰਮਾ ਕੁਆਲੀਫਿਕੇਸ਼ਨ ਦੌਰ ਵਿਚੋਂ ਹੀ ਬਾਹਰ ਹੋ ਗਈ। ਭਾਰਤ ਨੇ ਹੁਣ ਤਕ ਟੂਰਨਾਮੈਂਟ ਵਿਚ ਤਿੰਨ ਸੋਨ, ਛੇ ਚਾਂਦੀ ਤੇ ਚਾਰ ਕਾਂਸੀ ਤਮਗੇ ਜਿੱਤੇ ਹਨ।