ਪ੍ਰਜਨੇਸ਼ ਨੇ ਦੁਨੀਆ ਦੇ 67ਵੇਂ ਨੰਬਰ ਦੇ ਖਿਡਾਰੀ ਮਿਲਮੈਨ ਨੂੰ ਹਰਾਇਆ
Tuesday, Jul 30, 2019 - 05:05 PM (IST)

ਸਪੋਰਟਸ ਡੈਸਕ— ਭਾਰਤ ਦੇ ਟਾਪ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਇੱਥੇ ਏ. ਟੀ. ਪੀ. ਲਾਸ ਕੋਬੋਸ ਟੈਨਿਸ ਮੁਕਾਬਲੇ 'ਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਦੁਨੀਆ ਦੇ 67ਵੇਂ ਨੰਬਰ ਦੇ ਖਿਡਾਰੀ ਜਾਨ ਮਿਲਮੈਨ ਨੂੰ ਹਰਾਇਆ। ਦੁਨੀਆ ਦੇ 90ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਨੇ ਆਸਟਰੇਲੀਆ ਦੇ ਆਪਣੇ ਵਿਰੋਧੀ ਨੂੰ ਸੋਮਵਾਰ ਰਾਤ ਇਕ ਘੰਟੇ ਤੇ 49 ਮਿੰਟ ਚੱਲੇ ਪਹਿਲੇ ਦੌਰ ਦੇ ਮੁਕਾਬਲੇ 'ਚ 6-4,1- 6,6-2 ਨਾਲ ਹਰਾਇਆ। ਖੱਬੇ ਹੱਥ ਦੇ ਖਿਡਾਰੀ ਪ੍ਰਜਨੇਸ਼ ਨੂੰ ਮੁਕਾਬਲੇ ਦੇ ਦੌਰਾਨ ਕਾਫ਼ੀ ਮੌਕੇ ਮਿਲੇ।
ਇਹ ਭਾਰਤੀ ਖਿਡਾਰੀ 16 ਬ੍ਰੇਕ ਪੁਵਾਇੰਟ 'ਚੋਂ ਪੰਜ ਦਾ ਫਾਇਦਾ ਚੁੱਕਣ 'ਚ ਸਫਲ ਰਹੀ। ਉਉਨ੍ਹਾਂ ਨੇ ਆਪਣੀ ਸਰਵਿਸ 'ਤੇ ਸੱਤ 'ਚੋਂ ਤਿੰਨ ਬ੍ਰੇਕ ਪੁਵਾਇੰਟ ਬਚਾਏ ਵੀ। ਪ੍ਰਜਨੇਸ਼ ਨੂੰ ਅਗਲੇ ਦੌਰ 'ਚ ਦੁਨੀਆ ਦੇ 28ਵੇਂ ਨੰਬਰ ਦੇ ਖਿਡਾਰੀ ਟੇਲਰ ਫਰਿਟਜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਨੇ ਹਾਲ 'ਚ ਈਸਟਬੋਰਨ 'ਚ ਗਰਾਸ ਕੋਰਟ 'ਤੇ ਆਪਣਾ ਪਹਿਲਾ ਏ. ਟੀ. ਪੀ. ਟੂਰ ਖਿਤਾਬ ਜਿੱਤੀਆ।