ਪੂਰਨ ਅਤੇ ਵਸੀਮ ਨੇ ਐੱਮ. ਆਈ. ਐਮੀਰੇਟਸ ਨੂੰ ਪਲੇਆਫ਼ ’ਚ ਪਹੁੰਚਾਇਆ
Thursday, Dec 25, 2025 - 12:33 PM (IST)
ਅਬੂ ਧਾਬੀ- ਨਿਕੋਲਸ ਪੂਰਨ ਅਤੇ ਮੁਹੰਮਦ ਵਸੀਮ ਦੇ ਅਜੇਤੂ ਅਰਧ-ਸੈਂਕੜਿਆਂ ਦੀ ਮਦਦ ਨਾਲ ਐੱਮ. ਆਈ. ਐਮੀਰੇਟਸ ਨੇ ਜ਼ਾਇਦ ਕ੍ਰਿਕਟ ਸਟੇਡੀਅਮ ’ਚ ਆਈ. ਐੱਲ. ਟੀ-20 ਕ੍ਰਿਕਟ ਟੂਰਨਾਮੈਂਟ ’ਚ ਗਲਫ ਜਾਇੰਟਸ ਨੂੰ 8 ਵਿਕਟ ਨਾਲ ਆਸਾਨੀ ਨਾਲ ਹਰਾ ਕੇ ਪਲੇਆਫ਼ ’ਚ ਆਪਣੀ ਜਗ੍ਹਾ ਪੱਕੀ ਕਰ ਲਈ।
ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ’ਤੇ 141 ਦੌੜਾਂ ਬਣਾਈਆਂ। ਉਸ ਵੱਲੋਂ ਮੋਇਨ ਅਲੀ ਨੇ 48 ਗੇਂਦਾਂ ’ਚ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਐੱਮ. ਆਈ. ਐਮੀਰੇਟਸ ਵੱਲੋਂ ਰੋਮਾਰੀਓ ਸ਼ੈਫਰਡ ਅਤੇ ਫਜ਼ਲਹਕ ਫਾਰੂਕੀ ਨੇ 2-2 ਵਿਕਟ ਲਈਆਂ।
ਜਵਾਬ ’ਚ ਐੱਮ. ਆਈ. ਐਮੀਰੇਟਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 2 ਦੌੜਾਂ ’ਤੇ 2 ਵਿਕਟ ਗੁਆ ਬੈਠੇ। ਇਸ ਤੋਂ ਬਾਅਦ ਪੂਰਨ ਅਤੇ ਵਸੀਮ ਨੇ ਤੀਜੀ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਪਣੀ ਟੀਮ ਨੂੰ 21 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦੁਆਈ।
ਵਸੀਮ ਨੇ 42 ਗੇਂਦਾਂ ’ਚ 3 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 59 ਦੌੜਾਂ ਬਣਾਈਆਂ, ਜਦਕਿ ਪੂਰਨ ਨੇ 49 ਗੇਂਦਾਂ ’ਚ 6 ਛੱਕੇ ਅਤੇ 3 ਚੌਕੇ ਮਾਰ ਕੇ ਅਜੇਤੂ 69 ਦੌੜਾਂ ਬਣਾਈਆਂ।
