''ਗਿੱਲ ਨੂੰ ਟੈਸਟ ਕ੍ਰਿਕਟ ''ਚ ਬੱਲੇਬਾਜ਼ੀ ’ਤੇ ਕਰਨਾ ਪਵੇਗਾ ਕੰਮ, ਬਤੌਰ ਕਪਤਾਨ ਇਹ ਨਹੀਂ ਹੋਵੇਗਾ ਸੌਖਾ'' ; ਪੌਂਟਿੰਗ

Friday, Jun 06, 2025 - 01:51 PM (IST)

''ਗਿੱਲ ਨੂੰ ਟੈਸਟ ਕ੍ਰਿਕਟ ''ਚ ਬੱਲੇਬਾਜ਼ੀ ’ਤੇ ਕਰਨਾ ਪਵੇਗਾ ਕੰਮ, ਬਤੌਰ ਕਪਤਾਨ ਇਹ ਨਹੀਂ ਹੋਵੇਗਾ ਸੌਖਾ'' ; ਪੌਂਟਿੰਗ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਮਹਾਨ ਕ੍ਰਕਿਟਰ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਸ਼ੁੱਭਮਨ ਗਿੱਲ ਨੂੰ ਆਪਣੀ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨਾ ਹੋਵੇਗਾ ਅਤੇ ਇੰਗਲੈਂਡ ਦੌਰੇ ’ਤੇ ਕਪਤਾਨੀ ਦੀ ਵਾਧੂ ਜ਼ਿੰਮੇਵਾਰੀ ਵਿਚਾਲੇ ਉਸ ਨੂੰ ਬੱਲੇਬਾਜ਼ੀ ਕ੍ਰਮ ’ਚ ਚੌਥੇ ਨੰਬਰ ’ਤੇ ਉਤਰਨਾ ਚਾਹੀਦਾ ਹੈ। ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਭਾਰਤ ਲਈ ਚੌਥੇ ਨੰਬਰ ’ਤੇ ਬੱਲੇਬਾਜ਼ੀ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਵਿਕਟਰੀ ਪਰੇਡ ਦੌਰਾਨ ਭਾਜੜ ਦੇ ਮਾਮਲੇ 'ਚ RCB ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ

ਪੋਂਟਿੰਗ ਨੇ ਕਿਹਾ ਕਿ ਕਪਤਾਨੀ ਦੇ ਸ਼ੁਰੂਆਤੀ ਦੌਰ ’ਚ ਗਿੱਲ ਇਸ ਕ੍ਰਮ ’ਤੇ ਉਤਰ ਸਕਦਾ ਹੈ। ਪੋਂਟਿੰਗ ਨੇ ਕਿਹਾ ਕਿ ਗਿੱਲ ਦੀ ਸਫੇਦ ਗੇਂਦ ਦੇ ਫਾਰਮੈੱਟ ’ਚ ਫਾਰਮ ਜ਼ਬਰਦਸਤ ਹੈ। ਉਸ ਨੂੰ ਟੈਸਟ ਬੱਲੇਬਾਜ਼ੀ ’ਤੇ ਕੁਝ ਕੰਮ ਕਰਨਾ ਹੋਵੇਗਾ। ਜੇਕਰ ਤੁਸੀਂ ਨਵੇਂ ਕਪਤਾਨ ਹੋ ਤਾਂ ਇਹ ਆਸਾਨ ਨਹੀਂ ਹੁੰਦਾ। ਨਵੇਂ ਕਪਤਾਨ ਲਈ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਸੋਚਣਾ ਸੌਖਾ ਨਹੀਂ ਹੁੰਦਾ। ਉਸ ਨੇ ਕਿਹਾ ਕਿ ਭਾਰਤ ਨੇ ਗਿੱਲ ਨੂੰ ਕਪਤਾਨ ਬਣਾ ਕੇ ਸਹੀ ਫੈਸਲਾ ਲਿਆ ਹੈ। 2 ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਪੋਂਟਿੰਗ ਨੇ ਕਿਹਾ ਕਿ ਗਿੱਲ ਲੰਮੇ ਸਮੇਂ ਤੱਕ ਕਪਤਾਨੀ ਕਰੇਗਾ।

ਇਹ ਵੀ ਪੜ੍ਹੋ- ਉਜ਼ਬੇਕਿਸਤਾਨ ਤੇ ਜਾਰਡਨ ਨੇ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News