ਪੋਂਟਿੰਗ ਨੇ ਕੀਤੀ ਆਸਟਰੇਲੀਆਈ ਟੀਮ ਦੀ ਆਲੋਚਨਾ

Monday, Jan 07, 2019 - 04:29 AM (IST)

ਪੋਂਟਿੰਗ ਨੇ ਕੀਤੀ ਆਸਟਰੇਲੀਆਈ ਟੀਮ ਦੀ ਆਲੋਚਨਾ

ਸਿਡਨੀ— ਨਾਥਨ ਲਿਓਨ ਦੇ ਇੱਥੇ ਐਤਵਾਰ ਨੂੰ ਭਾਰਤ ਵਿਰੁੱਧ ਚੌਥੇ ਟੈਸਟ ਦੇ ਚੌਥੇ ਦਿਨ ਆਪਣੇ ਐੱਲ. ਬੀ. ਡਬਲਯੂ. ਹੋਣ ਦੇ ਫੈਸਲੇ ਦੀ ਸਮੀਖਿਆ ਨਾ ਕਰਨ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਮੌਜੂਦਾ ਟੀਮ ਦੀ ਆਲਚੋਨਾ ਕੀਤੀ।
ਲਿਓਨ ਨੂੰ ਕੁਲਦੀਪ ਯਾਦਵ ਦੀ ਗੇਂਦ ਦੇ ਪੈਡ 'ਤੇ ਲੱਗਣ ਤੋਂ ਬਾਅਦ ਐੱਲ. ਬੀ. ਡਬਲਯੂ. ਕਰਾਰ ਦਿੱਤਾ ਗਿਆ। ਇਸ ਆਸਟਰੇਲੀਆਈ ਖਿਡਾਰੀ ਨੇ ਨਾਨ ਸਟ੍ਰਾਈਕਰ ਪਾਸੇ 'ਤੇ ਖੜ੍ਹੇੇ ਮਿਸ਼ੇਲ ਸਟਾਰਕ ਤੋਂ ਪੁੱਛਿਆ ਕਿ ਉਸ ਨੂੰ ਅੰਪਾਇਰ ਦੇ ਫੈਸਲੇ ਦੀ ਸਮੀਖਿਆ ਲੈਣ ਦਾ ਬਦਲ ਲੈਣਾ ਚਾਹੀਦਾ ਹੈ ਜਾਂ ਨਹੀਂ ਪਰ ਦੋਵਾਂ ਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ, ਜਦਕਿ ਉਸ ਸਮੇਂ ਪਾਰੀ ਦੇ ਦੋ ਰੀਵਿਊ ਬਚੇ ਹੋਏ ਸਨ ਤੇ ਸਿਰਫ ਦੋ ਹੀ ਵਿਕਟਾਂ ਰਹਿ ਗਈਆਂ ਸਨ।
ਪੋਂਟਿੰਗ ਨੇ ਕਿਹਾ, ''ਉਹ ਆਊਟ ਹੋਣਾ ਕਾਫੀ ਚੰਗਾ ਦੱਸਦਾ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਆਸਟਰੇਲੀਆਈ ਟੀਮ ਦੀ ਮਾਨਸਿਕ ਸਥਿਤੀ ਹੁਣ ਕਿਹੋ ਜਿਹੀ ਹੈ। ਕਦੇ ਵੀ ਕੋਈ ਵੀ ਨਿਰਾਸ਼ਾ ਨਹੀਂ ਦਿਖਦੀ।''


Related News