ਪੋਲੈਂਡ ਨੇ ਵਿਸ਼ਵ ਕੱਪ ਕੁਆਲੀਫ਼ਾਇਰ ''ਚ ਰੂਸ ਦੇ ਖ਼ਿਲਾਫ਼ ਖੇਡਣ ਤੋਂ ਕੀਤਾ ਮਨ੍ਹਾ

02/26/2022 5:49:13 PM

ਵਾਰਸਾ- ਪੋਲੈਂਡ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਵਿਰੋਧ 'ਚ ਪੋਲੈਂਡ ਅਗਲੇ ਮਹੀਨੇ ਰੂਸ ਦੇ ਖ਼ਿਲਾਫ਼ ਆਪਣਾ ਫੁੱਟਬਾਲ ਵਿਸ਼ਵ ਕੱਪ ਦਾ ਕੁਆਲੀਫਾਇਰ ਮੈਚ ਨਹੀਂ ਖੇਡੇਗਾ। ਮਹਾਸੰਘ ਦੇ ਪ੍ਰਧਾਨ ਸੇਜਰੀ ਕੁਲੇਜਾ ਨੇ ਇਸ ਦਾ ਐਲਾਨ ਕਰਦੇ ਹੋਏ ਸੰਕੇਤ ਦਿੱਤਾ ਕਿ ਪੋਲੈਂਡ ਇਸ ਮਾਮਲੇ 'ਚ ਹੋਰਨਾਂ ਮਹਾਸੰਘਾਂ ਦੇ ਨਾਲ ਗੱਲ ਕਰਕੇ ਫੀਫਾ ਦੇ ਸਾਹਮਣੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕਰੇਗਾ। ਕੁਲੇਜਾ ਨੇ ਕਿਹਾ, 'ਕੋਈ ਸ਼ਬਦ ਨਹੀਂ ਇਹ ਕਾਰਵਾਈ ਦਾ ਸਮਾਂ ਹੈ।' ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਸੰਘ ਨੂੰ ਇਹ ਕਦਮ ਹਮਲਾਵਰਤਾ (ਰੂਸ ਵਲੋਂ) ਦੇ ਵਧਾਉਣ ਦੇ ਕਾਰਨ ਚੁੱਕਣਾ ਪਿਆ। 

ਇਹ ਵੀ ਪੜ੍ਹੋ : ਲਿਏਂਡਰ ਪੇਸ 'ਤੇ ਘਰੇਲੂ ਹਿੰਸਾ ਦੇ ਦੋਸ਼ ਸਾਬਤ, ਸਾਬਕਾ ਪ੍ਰੇਮਿਕਾ ਰੀਆ ਪਿੱਲਈ ਨੇ ਦਿੱਤੀ ਸੀ ਸ਼ਿਕਾਇਤ

ਉਨ੍ਹਾਂ ਦੇ ਬਿਆਨ ਦੇ ਬਾਅਦ ਪੋਲੈਂਡ ਵਲੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ ਨੇ ਕਿਹਾ, 'ਇਹ ਸਹੀ ਫ਼ੈਸਲਾ ਹੈ।' ਜਰਮਨੀ ਦੇ ਬਾਇਰਨ ਮਿਊਨਿਖ ਕਲੱਬ ਦੇ ਸਟਾਰ ਖਿਡਾਰੀ ਨੇ ਕਿਹਾ, 'ਮੈਂ ਅਜਿਹੀ ਸਥਿਤੀ 'ਚ ਰੂਸ ਦੀ ਰਾਸ਼ਟਰੀ ਟੀਮ ਦੇ ਨਾਲ ਮੈਚ ਖੇਡਣ ਦੀ ਕਲਪਨਾ ਨਹੀਂ ਕਰ ਸਕਦਾ, ਜਦੋਂ ਯੂਕ੍ਰੇਨ 'ਚ ਹਥਿਆਰਾਂ ਨਾਲ ਹਮਲਾ ਜਾਰੀ ਹੈ।' ਉਨ੍ਹਾਂ ਕਿਹਾ, 'ਰੂਸ ਦੇ ਫੁੱਟਬਾਲ ਖਿਡਾਰੀ ਤੇ ਪ੍ਰਸ਼ੰਸਕ ਇਸ ਦੇ ਲਈ ਜ਼ਿੰਮੇਵਾਰ ਨਹੀਂ ਹਨ, ਪਰ ਅਸੀਂ ਇਹ ਦਿਖਾਵਾ ਨਹੀਂ ਕਰ ਸਕਦੇ ਕਿ ਕੁਝ ਵੀ ਨਹੀਂ ਹੋ ਰਿਹਾ।'

ਇਹ ਵੀ ਪੜ੍ਹੋ : ਪ੍ਰੋ ਹਾਕੀ ਲੀਗ 'ਚ ਸਪੇਨ ਦੇ ਖ਼ਿਲਾਫ ਟੀਮ 'ਚ ਸ਼ਾਮਲ ਜਲੰਧਰ ਦੇ ਸੁਖਜੀਤ ਕਰਨਗੇ ਪਿਤਾ ਦਾ ਸੁਫ਼ਨਾ ਸਾਕਾਰ

ਤੈਅ ਪ੍ਰੋਗਰਾਮ ਦੇ ਮੁਤਾਬਕ ਪੋਲੈਂਡ ਤੇ ਰੂਸ ਦਰਮਿਆਨ ਕੁਆਲੀਫਾਇੰਗ ਪਲੇਅ ਆਫ ਸੈਮੀਫਾਈਨਲ ਦਾ ਮੈਚ ਮਾਸਕੋ 'ਚ 24 ਮਾਰਚ ਨੂੰ ਖੇਡਿਆ ਜਾਣਾ ਹੈ। ਇਸ ਮੈਚ ਦੇ ਜੇਤੂ ਨੂੰ ਸਵੀਡਨ ਤੇ ਚੈੱਕ ਗਣਰਾਜ ਦਰਮਿਆਨ ਹੋਣ ਵਾਲੇ ਸੈਮੀਫਾਈਨਲ ਦੇ ਜੇਤੂ ਨਾਲ ਭਿੜਨਾ ਹੈ। ਕੁਆਲੀਫਾਇਰ ਜਿੱਤਣ ਵਾਲੀ ਟੀਮ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਟ ਕਰਕੇ ਦਿਓ ਜਵਾਬ।


 


Tarsem Singh

Content Editor

Related News