SL vs IND ਟੈਸਟ ਲਈ ਪਲੇਇੰਗ ਇਲੈਵਨ ਦਾ ਐਲਾਨ ! ਦੋਹਰਾ ਸੈਂਕੜਾ ਲਾਉਣ ਵਾਲੇ ਖਿਡਾਰੀ ਨੂੰ ਮਿਲਿਆ ਮੌਕਾ

Friday, Aug 21, 2026 - 02:36 PM (IST)

SL vs IND ਟੈਸਟ ਲਈ ਪਲੇਇੰਗ ਇਲੈਵਨ ਦਾ ਐਲਾਨ ! ਦੋਹਰਾ ਸੈਂਕੜਾ ਲਾਉਣ ਵਾਲੇ ਖਿਡਾਰੀ ਨੂੰ ਮਿਲਿਆ ਮੌਕਾ

ਸਪੋਰਟਸ ਡੈਸਕ : ਸ਼੍ਰੀਲੰਕਾ ਨੇ ਐਤਵਾਰ ਤੋਂ ਕੋਲੰਬੋ 'ਚ ਸ਼ੁਰੂ ਹੋ ਰਹੇ ਭਾਰਤ ਵਿਰੁੱਧ ਦੂਜੇ ਤੇ ਆਖਰੀ ਟੈਸਟ ਲਈ ਆਫ-ਸਪਿਨ ਆਲਰਾਉਂਡਰ ਸਾਹਨ ਅਰਾਚੀਗੇ ਅਤੇ ਬੱਲੇਬਾਜ਼ ਕਾਮਿਲ ਮਿਸ਼ਾਰਾ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਭਾਰਤ ਨੇ ਗਾਲੇ ਵਿੱਚ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਅਰਾਚੀਗੇ ਨੇ ਰਮੇਸ਼ ਮੈਂਡਿਸ ਦੀ ਜਗ੍ਹਾ ਲਈ ਹੈ, ਜਿਸਨੇ ਹੁਣ ਤੱਕ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਹੈ। ਅਰਾਚੀਗੇ ਨੇ ਪਿਛਲੇ ਮਹੀਨੇ ਸ਼੍ਰੀਲੰਕਾ A ਦੀ ਕਪਤਾਨੀ ਕਰਦੇ ਹੋਏ ਭਾਰਤ A ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ। ਉਸਨੇ 209 ਦੌੜਾਂ ਬਣਾਈਆਂ ਅਤੇ ਸਾਈ ਸੁਦਰਸ਼ਨ (332 ਦੌੜਾਂ) ਤੋਂ ਬਾਅਦ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਟਾਪ-ਆਰਡਰ ਬੱਲੇਬਾਜ਼ ਮਿਸ਼ਾਰਾ ਨੇ ਨਿਸ਼ਾਨ ਫਰਨਾਂਡੋ ਦੀ ਜਗ੍ਹਾ ਲਈ ਹੈ, ਜਿਸਦਾ ਪਹਿਲੇ ਟੈਸਟ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ। ਪਾਸਿੰਡੂ ਸੂਰੀਆਬੰਦਰਾ ਜ਼ਖਮੀ ਦਿਨੇਸ਼ ਚੰਦੀਮਲ ਦੀ ਜਗ੍ਹਾ ਜਾਰੀ ਰਹੇਗਾ।

ਦੂਜੇ ਟੈਸਟ ਲਈ ਸ਼੍ਰੀਲੰਕਾ ਦੀ ਟੀਮ:
ਲਾਹਿਰੂ ਉਦਾਰਾ, ਕਾਮਿਲ ਮਿਸ਼ਰਾ, ਪਾਸਿੰਦੂ ਸੂਰੀਆਬੰਦਰਾ, ਕਾਮਿੰਡੂ ਮੈਂਡਿਸ (ਉਪ-ਕਪਤਾਨ), ਧਨੰਜਯਾ ਡੀ ਸਿਲਵਾ (ਕਪਤਾਨ), ਸਾਹਨ ਅਰਾਚਿਗੇ, ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ, ਕੇਸ਼ਰਾ ਨੁਵੰਤਾ, ਪ੍ਰਭਾਤ ਜੈਸੂਰੀਆ, ਮਿਲਾਨ ਰਤਨਾਇਕੇ, ਲਾਹਿਰੂਸ਼ ਫੇਰਾਨੰਦ, ਅਸ਼ ਕੁਮਾਰ ਫਰਾਨੰਦ।


author

Shivani Bassan

Content Editor

Related News