IPL ਵਿਚਾਲੇ ਇਸ ਖਿਡਾਰੀ ਨੇ ਤੋੜਿਆ ਕ੍ਰਿਕਟ ਦਾ ਵੱਡਾ ਨਿਯਮ! ਬੱਲੇਬਾਜ਼ੀ ਦੌਰਾਨ ਕੀਤਾ ਇਹ ਕੰਮ...
Monday, May 05, 2025 - 06:48 PM (IST)

ਸਪੋਰਟਸ ਡੈਸਕ- ਇਸ ਸਮੇਂ ਹਰ ਪਾਸੇ IPL ਦਾ ਰੋਮਾਂਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਕ੍ਰਿਕਟ ਦੇ ਮੈਦਾਨ 'ਤੇ ਇਕ ਹੈਰਾਨ ਕਰਨ ਵਾਲੀ ਘਟਨਾ ਦੇਖਣ ਨੂੰ ਮਿਲੀ ਹੈ। ਦਰਅਸਲ, ਇੰਗਲੈਂਡ 'ਚ ਖੇਡੀ ਜਾ ਰਹੀ ਕਾਊਂਟੀ ਚੈਂਪੀਅਨਸ਼ਿਪ ਮੈਚ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਲੰਕਾਸ਼ਾਇਰ ਅਤੇ ਗਲਾਸਰਸ਼ਾਇਰ ਵਿਚਾਲੇ ਓਲਡ ਟ੍ਰੈਫਰਡ 'ਚ ਖੇਡੇ ਗਏ ਮੈਚ ਦੌਰਾਨ ਲੰਕਾਸ਼ਾਇਰ ਦੇ ਅਨੁਭਵੀ ਗੇਂਦਬਾਜ਼ ਅਤੇ ਬੱਲੇਬਾਜ਼ ਟਾਮ ਬੇਲੀ ਦੇ ਨਾਲ ਕੁਝ ਅਜਿਹਾ ਹੋਇਆ, ਜਿਸਦੀ ਕੋਈ ਉਮੀਦ ਵੀ ਨਹੀਂ ਕਰ ਸਕਦਾ।
ਜਦੋਂ ਉਹ ਰਨ ਲਈ ਦੌੜਿਆਂ ਤਾਂ ਉਸਦੀ ਜੇਬ 'ਚੋਂ ਮੋਬਾਇਲ ਫੋਨ ਡਿੱਗ ਗਿਆ। ਇਹ ਘਟਨਾ ਕੈਮਰੇ 'ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
— No Context County Cricket (@NoContextCounty) May 3, 2025
ਕੀ ਹੈ ਪੂਰਾ ਮਾਮਲਾ
ਮੈਚ ਦੌਰਾਨ ਜਦੋਂ ਟਾਮ ਬੇਲੀ ਰਨ ਲੈਣ ਲਈ ਦੌੜ ਰਿਹਾ ਸੀ ਤਾਂ ਅਚਾਨਕ ਉਸਦੀ ਜੇਬ 'ਚੋਂ ਮੋਬਾਇਲ ਫੋਨ ਡਿੱਗ ਗਿਆ। ਗੇਂਦਬਾਜ਼ ਜੋਸ਼ ਸ਼ਾਅ ਨੇ ਫੋਨ ਚੁੱਕਿਆ। ਇਹ ਦ੍ਰਿਸ਼ ਦੇਖ ਕੇ ਕਮੈਂਟੇਟੇਰ ਵੀ ਹੈਰਾਨ ਰਹਿ ਗਏ। ਇਕ ਕਮੈਂਟੇਟਰ ਨੇ ਕਿਹਾ ਕਿ ਉਨ੍ਹਾਂ ਦੀ ਜੇਬ 'ਚੋਂ ਕੁਝ ਡਿੱਗਾ ਹੈ। ਮੈਨੂੰ ਲਗਦਾ ਹੈ ਕਿ ਇਹ ਮੋਬਾਇਲ ਫੋਨ ਹੈ। ਦੂਜੇ ਨੇ ਜਵਾਬ ਦਿੱਤਾ ਗਿ ਨਹੀਂ ਅਜਿਹਾ ਨਹੀਂ ਹੋ ਸਕਦਾ।
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਪ੍ਰਸ਼ੰਸਕਾਂ ਨੇ ਇਸ 'ਤੇ ਮਜ਼ੇਦਾਰ ਟਿੱਪਣੀਆਂ ਕੀਤੀਆਂ। ਇਕ ਪ੍ਰਸ਼ੰਸਕ ਨੇ ਲਿਖਿਆ, 'ਇਹ ਤਾਂ ਪਿੰਡ ਦੇ ਕ੍ਰਿਕਟ ਵਰਗਾ ਹੈ।' ਦੂਜੇ ਨੇ ਕਿਹਾ, 'ਸ਼ਾਇਦ ਉਹ ਆਪਣੇ ਕਦਮ ਗਿਣਨ ਲਈ ਫੋਨ ਨਾਲ ਲਿਆਇਆ ਸੀ।'
ਦੱਸ ਦੇਈਏ ਕਿ ਕ੍ਰਿਕਟ ਦੇ ਨਿਯਮਾਂ ਅਨੁਸਾਰ ਖਿਡਾਰੀਆਂ ਨੂੰ ਮੈਦਾਨ 'ਤੇ ਮੋਬਾਇਲ ਫੋਨ ਲੈ ਕੇ ਜਾਣ ਦੀ ਮਨਜ਼ੂਰੀ ਨਹੀਂ ਹੈ। ਹਾਲਾਂਕਿ, ਟਾਮ ਬੇਲੀ ਨਾਲ ਇਹ ਘਟਨਾ ਅਣਜਾਣੇ 'ਚ ਵਾਪਰੀ ਹੋਵੇਗੀ ਪਰ ਇਹ ਸਵਾਲ ਉੱਠਦਾ ਹੈ ਕਿ ਕੀ ਇਸ ਤ੍ਹਰਾਂ ਦੀਆਂ ਘਟਨਾਵਾਂ 'ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ?