ਸੌਰਭ ਤਿਵਾਰੀ ਤੇ ਵਿਰਾਟ ਸਿੰਘ ਨੇ ਪਲਾਜ਼ਮਾ ਪ੍ਰੀਮੀਅਰ ਲੀਗ ਦਾ ਸਮਰਥਨ ਕੀਤਾ
Sunday, May 16, 2021 - 08:25 PM (IST)
ਰਾਂਚੀ— ਇੰਡੀਅਨ ਪ੍ਰੀਮੀਅਰ ਲੀਗ ਜਦੋਂ ਤੋਂ ਮੁਲਤਵੀ ਹੋਈ ਹੈ ਉਦੋਂ ਤੋਂ ਸੌਰਭ ਤਿਵਾਰੀ ਤੇ ਵਿਰਾਟ ਸਿੰਘ ਜਿਹੇ ਸੂਬੇ ਦੇ ਕ੍ਰਿਕਟਰ ਇੱਥੇ ਪਲਾਜ਼ਮਾ ਪ੍ਰੀਮੀਅਰ ਲੀਗ (ਪੀ. ਪੀ. ਐੱਲ.) ਦਾ ਸਮਰਥਨ ਕਰ ਰਹੇ ਹਨ। ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਪੂਰੇ ਭਾਰਤ ਦੇ ਹਸਪਤਾਲ ਜਦੋਂ ਪਲਾਜ਼ਮਾ ਤੇ ਖ਼ੂਨ ਦੀ ਕਮੀ ਨਾਲ ਜੂਝ ਰਹੇ ਹਨ ਉਦੋਂ ਤਕ ਐਤਵਾਰ ਨੂੰ ਇਹ ਟੂਰਨਾਮੈਂਟ ਸ਼ੁਰੂ ਹੋਵੇਗਾ ਜਿਸ ਦਾ ਉਦੇਸ਼ ਜ਼ਿੰਦਗੀ ਦੇ ਲਈ ਜੂਝ ਰਹੇ ਲੋਕਾਂ ਲਈ ਪਲਾਜ਼ਮਾ ਜੁਟਾਉਣਾ ਹੈ।
ਪੀ. ਪੀ. ਐੱਲ. ਸੂਬਾ ਦੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਸਾਬਕਾ ਵਿਧਾਇਕ ਕਰੁਣਾਲ ਸਾਰੰਗੀ ਦਾ ਵਿਚਾਰ ਹੈ। ਝਾਰਖੰਡ ਦੇ ਬੱਲੇਬਾਜ਼ਾਂ ਸੌਰਭ ਤਿਵਾਰੀ ਤੇ ਵਿਰਾਟ ਸਿੰਘ ਦੇ ਇਲਾਵਾ ਪੀ. ਪੀ. ਐੱਲ. ਨੂੰ ਜ਼ਿਲਾ ਪ੍ਰਸ਼ਾਸਨ ਤੇ ਉਦਯੋਗ ਤੇ ਗ਼ੈਰ ਲਾਭਕਾਰੀ ਅਦਾਰਿਆਂ ਦਾ ਸਮਰਥਨ ਹਾਸਲ ਹੈ। ਪੀ. ਪੀ. ਐੱਲ. ’ਚ 9 ਟੀਮਾਂ ਪ੍ਰੀਸ਼ੀਅਸ ਪਲਾਜ਼ਮਾ ਟਾਈਗਰਸ, ਟੈਲਕੋ ਰੈੱਡ ਪੈਂਥਰਸ, 3 ਐਨ. ਡੋਨੇਟਰਸ, ਹੈਲਪਿੰਗ ਹੈਡਜ਼, ਸਟੀਲ ਸਿਟੀ ਵਾਰੀਅਰਸ, ਜੁਗਸਲਾਈ ਮਾਸਕ, ਸਨਰਾਈਜ਼ ਸੁਪਰਸਟਾਰ, ਜਮਸ਼ੇਦਪੁਰ ਕਿੰਗਜ਼ ਤੇ ਰੋਟ੍ਰੇਕਟ-11 ਹਿੱਸਾ ਲੈਣਗੀਆਂ।