ਜਹਾਜ਼ ਤੋਂ ਲਈ ਗਈ ਚੋਪਾਕ ਮੈਦਾਨ ਦੀ ਤਸਵੀਰ ਪੀ.ਐੱਮ. ਮੋਦੀ ਨੇ ਕੀਤੀ ਟਵਿਟਰ ’ਤੇ ਸਾਂਝੀ

Sunday, Feb 14, 2021 - 05:37 PM (IST)

ਜਹਾਜ਼ ਤੋਂ ਲਈ ਗਈ ਚੋਪਾਕ ਮੈਦਾਨ ਦੀ ਤਸਵੀਰ ਪੀ.ਐੱਮ. ਮੋਦੀ ਨੇ ਕੀਤੀ ਟਵਿਟਰ ’ਤੇ ਸਾਂਝੀ

ਚੇਨਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਸ ਸ਼ਹਿਰ ਦੇ ਦੌਰੇ ਦੌਰਾਨ ਜਹਾਜ਼ ਤੋਂ ਲਈ ਗਈ ਐੱਮ.ਏ. ਚਿਦੰਬਰਮ ਸਟੇਡੀਅਮ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜਦੋਂ ਤਸਵੀਰ ਸਾਂਝੀ ਕੀਤੀ ਤਾਂ ਉਸ ਸਮੇਂ ਚੇਨਈ ਦੇ ਇਸ ਮੈਦਾਨ ’ਤੇ ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਚਾਰ ਟੈਸਟ ਮੈਚਾਂ ਦੀ ਗਿਣਤੀ ਦੇ ਦੂਜੇ ਮੈਚ ਦੇ ਦੂਜੇ ਦਿਨ ਦਾ ਖੇਡ ਚੱਲ ਰਿਹਾ ਸੀ।
ਇਸ ਟਵੀਟ ’ਚ ਮੈਦਾਨ ਦੀ ਤਸਵੀਰ ਦਿਖਾਈ ਦੇ ਰਹੀ ਹੈ ਜਿਸ ’ਚ ਕੁਝ ਖੇਤਰ ਰੱਖਿਅਕ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਤਸਵੀਰ ਦੇ ਨਾਲ ਭਾਰਤ ਅਤੇ ਇੰਗਲੈਂਡ ਦੇ ਝੰਡੇ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਚੇਨਈ ’ਚ ਚੱਲ ਰਹੇ ਰੋਮਾਂਚਕ ਟੈਸਟ ਮੈਚ ਨੂੰ ਜਹਾਜ਼ ਤੋਂ ਦੇਖਣ ਨੂੰ ਮੌਕਾ ਮਿਲਿਆ। 

Caught a fleeting view of an interesting test match in Chennai. 🏏 🇮🇳 🏴󠁧󠁢󠁥󠁮󠁧󠁿 pic.twitter.com/3fqWCgywhk

— Narendra Modi (@narendramodi) February 14, 2021


author

Aarti dhillon

Content Editor

Related News