ਪਾਓਲਾ ਬਡੋਸਾ ਨੇ ਅਮਰੀਕੀ ਓਪਨ ’ਤੋਂ ਨਾਂ ਵਾਪਸ ਲਿਆ

Sunday, Aug 10, 2025 - 12:16 PM (IST)

ਪਾਓਲਾ ਬਡੋਸਾ ਨੇ ਅਮਰੀਕੀ ਓਪਨ ’ਤੋਂ ਨਾਂ ਵਾਪਸ ਲਿਆ

ਨਿਊਯਾਰਕ– ਪਾਓਲਾ ਬਡੋਸਾ ਨੇ ਪਿੱਠ ਦੀ ਸਰਜਰੀ ਦੇ ਕਾਰਨ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ। ਉਹ 30 ਜੂਨ ਨੂੰ ਵਿੰਬਲਡਨ ਵਿਚ ਪਹਿਲੇ ਦੌਰ ਵਿਚ ਹਾਰ ਤੋਂ ਬਾਅਦ ਤੋਂ ਸੱਟ ਨਾਲ ਜੂਝ ਰਹੀ ਸੀ। ਅਮਰੀਕੀ ਟੈਨਿਸ ਸੰਘ ਨੇ ਬਡੋਸਾ ਦੇ ਹਟਣ ਦਾ ਐਲਾਨ ਕੀਤਾ ਤੇ ਕਿਹਾ ਕਿ ਉਸਦੀ ਜਗ੍ਹਾ ਜਿਲ ਟੇਚਮੈਨ ਨੂੰ ਮੁੱਖ ਡਰਾਅ ਵਿਚ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਓਪਨ ਦੇ ਮੁੱਖ ਡਰਾਅ ਦੇ ਮੈਚ 24 ਅਗਸਤ ਤੋਂ ਸ਼ੁਰੂ ਹੋਣਗੇ।

ਸਪੇਨ ਦੀ 27 ਸਾਲਾ ਬਡੋਸਾ 2022 ਵਿਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਨੰਬਰ-2 ’ਤੇ ਪਹੁੰਚੀ ਸੀ। ਉਹ ਅਜੇ ਵਿਸ਼ਵ ਰੈਂਕਿੰਗ ਵਿਚ 12ਵੇਂ ਸਥਾਨ ’ਤੇ ਹੈ। ਉਹ ਪਿਛਲੇ ਸਾਲ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਸੀ।


author

Tarsem Singh

Content Editor

Related News