ਸਪੇਨ ਦੀ ਬਾਡੋਸਾ ਨੇ ਬਾਰਟੀ ਨੂੰ ਕੀਤਾ ਬਾਹਰ

04/10/2021 1:03:52 PM

ਸਪੋਰਟਸ ਡੈਸਕ— ਸਪੇਨ ਦੀ ਪਾਊਲਾ ਬਾਡੋਸਾ ਨੇ ਵਿਸ਼ਵ ਦੀ ਨੰਬਰ ਇਕ ਖਿਡਾਰੀ ਐਸ਼ਲੀਗ ਬਾਰਟੀ ਨੂੰ ਸਿੱਧੇ ਸੈਟਾਂ ’ਚ ਹਰਾ ਕੇ ਵੋਲਵੋ ਕਾਰ ਟੈਨਿਸ ਓਪਨ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਬਾਡੋਸਾ ਨੇ ਇਹ ਮੈਚ 6-4, 6-3 ਨਾਲ ਜਿੱਤਿਆ। ਉਨ੍ਹਾਂ ਨੇ 5 ਵਾਰ ਬਾਰਟੀ ਦੀ ਸਰਵਿਸ ਤੋੜੀ। ਇਹ ਪਿਛਲੇ ਚਾਰ ਮੁਕਾਬਲਿਆਂ ’ਚੋਂ ਦੂਜਾ ਮੌਕਾ ਹੈ ਜਦੋਂ ਬਾਡੋਸਾ ਆਖ਼ਰੀ ਚਾਰ ’ਚ ਪਹੁੰਚੀ ਹੈ। ਉਨ੍ਹਾਂ ਦਾ ਸਾਹਮਣਾ ਹੁਣ ਰੂਸ ਦੀ 15ਵਾਂ ਦਰਜਾ ਪ੍ਰਾਪਤ ਵੇਰੋਨਿਕਾ ਕੁਦੇਰਮੇਤੋਵਾ ਨਾਲ ਹੋਵੇਗਾ। ਕੁਦੇਰਮੇਤੋਵਾ ਨੇ ਸਾਬਕਾ ਯੂ. ਐੱਸ. ਓਪਨ ਚੈਂਪੀਅਨ ਸਲੋਨਾ ਸਟੀਫ਼ਨਸ ਨੂੰ 6-3, 6-4 ਨਾਲ ਹਰਾਇਆ। 


Tarsem Singh

Content Editor

Related News