ਜੇਕਰ ਅਸੀਂ ਚੰਗਾ ਖੇਡਿਆ ਹੁੰਦਾ ਤਾਂ ਧੋਨੀ ਨੂੰ ਟੀਮ ਇੰਡੀਆ ''ਚ ਮੌਕਾ ਨਹੀਂ ਮਿਲਦਾ: ਪਾਰਥਿਵ ਪਟੇਲ

06/22/2018 3:50:50 PM

ਨਵੀਂ ਦਿੱਲੀ—ਟੀਮ ਇੰਡੀਆ ਦੇ ਸਾਬਕਾ ਦਿੱਗਜ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਪਹਿਲਾਂ ਭਾਰਤੀ ਟੀਮ ਦੇ ਲਈ ਡੈਬਿਊ ਕਰਨ ਵਾਲੇ ਵਿਕਟਕੀਪਰ ਪਾਰਥਿਵ ਪਟੇਲ ਨੇ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਧੋਨੀ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਪਾਰਥਿਵ ਪਟੇਲ ਨੇ ਕਿਹਾ ਕਿ ਜੇਕਰ ਉਸ ਦੌਰ ਦੇ ਵਿਕਟਕੀਪਰ ਨੇ ਖਰਾਬ ਪ੍ਰਦਰਸ਼ਨ ਨਹੀਂ ਕੀਤਾ ਹੁੰਦਾ ਤਾਂ ਧੋਨੀ ਨੂੰ ਟੀਮ ਇੰਡੀਆ 'ਚ ਕਦੀ ਮੌਕਾ ਨਹੀਂ ਮਿਲਦਾ।
ਅਸੀਂ ਖਰਾਬ ਨਹੀਂ ਖੇਡਦੇ ਤਾਂ ਧੋਨੀ ਨੂੰ ਨਹੀਂ ਮਿਲਦਾ ਮੌਕਾ

ਪਾਰਥਿਵ ਪਟੇਲ ਨੇ ਇਹ ਗੱਲ ਇਕ ਸ਼ੋਆ 'ਬ੍ਰੇਕਫਾਸਟ ਵਿਦ ਚੈਂਪੀਅਨਜ਼' ਦੇ ਨਾਲ ਹੋਏ ਇੰਟਰਵਿਊ 'ਚ ਕਹੀ ਹੈ। ਇਸ ਇੰਟਰਵਿਊ 'ਚ ਪਾਰਥਿਵ ਪਟੇਲ ਤੋਂ ਪੁੱਛਿਆ ਗਿਆ ਕਿ ਉਹ ਵੀ ਮੰਨਦੇ ਹਨ ਕਿ ਉਹ ਗਲਤ ਦੌਰ 'ਚ ਕ੍ਰਿਕਟ 'ਚ ਆ ਗਏ ਹਨ? ਇਸ 'ਤੇ ਪਾਰਥਿਵ ਨੇ ਜਵਾਬ ਦਿੱਤਾ ਕਿ ਨਹੀਂ, 'ਮੈਨੂੰ ਅਜਿਹਾ ਨਹੀਂ ਲੱਗਦਾ ਹੈ, ਜ਼ਿਆਦਾਤਰ ਲੋਕ ਅਜਿਹਾ ਬੋਲਦੇ ਹਨ, ਪਰ ਮੈਂ ਇਸਨੂੰ ਇਸ ਤਰ੍ਹਾਂ ਨਾਲ ਦੇਖਦਾ ਹਾਂ ਕਿ ਜੇਕਰ ਅਸੀਂ ਲੋਕ ਖਰਾਬ ਨਹੀਂ ਖੇਡਦੇ ਤਾਂ ਧੋਨੀ ਨੂੰ ਟੀਮ ਇੰਡੀਆ 'ਚ ਮੌਕਾ ਨਹੀਂ ਮਿਲਦਾ।' ਪਾਰਥਿਵ ਨੇ ਕਿਹਾ, ' ਸਾਡੇ ਟੀਮ ਤੋਂ ਬਾਹਰ ਹੋਣ ਦੇ ਲਈ ਧੋਨੀ ਨਹੀਂ ਅਸੀਂ ਖੁਦ ਜ਼ਿੰਮੇਦਾਰ ਹਾਂ, ਅਸੀਂ ਜੇਕਰ ਮਿਲੇ ਮੌਕਿਆਂ ਨੂੰ ਸੰਭਾਲਿਆ ਹੁੰਦਾ ਤਾਂ ਅੱਜ ਧੋਨੀ ਟੀਮ ਇੰਡੀਆ 'ਚ ਸ਼ਾਇਦ ਹੀ ਹੁੰਦੇ।ਇਸ ਇੰਟਰਵਿਊ 'ਚ ਪਾਰਥਿਵ ਨੇ ਆਪਣੇ ਸੰਘਰਸ਼ਾਂ ਬਾਰੇ 'ਚ ਦੱਸਿਆ ਜਿਨ੍ਹਾਂ ਦੇ ਬਾਅਦ ਉਹ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ ਅਤੇ ਆਪਣੀ ਪਛਾਣ ਬਣਾਈ। ਪੜ੍ਹਾਈ ਦੇ ਦਿਨ੍ਹਾਂ 'ਚ 12-13 ਕਿ.ਮੀ. ਤੱਕ ਬੈਗ ਟੰਗ ਕੇ ਸਾਈਕਲ ਤੇ ਸਕੂਲ ਜਾਣਾ ਅਤੇ ਸਾਈਕਲ ਦੇ ਪਿੱਛੇ ਉਨ੍ਹਾਂ ਦਾ ਬੈਟ ਵੀ ਹੁੰਦਾ ਸੀ।

-ਕਾਰਤਿਕ ਵੀ ਸੰਨਿਆਸ ਦਾ ਮਨ ਬਣਾ ਚੁੱਕੇ ਸੀ

ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਕਿਸੇ ਹੋਰ ਵਿਕਟਕੀਪਰ ਨੇ ਇਹ ਪ੍ਰਤੀਕਿਰਿਆ ਦਿੱਤੀ ਹੋਵੇ ਇਸ ਤੋਂ ਪਹਿਲਾਂ ਹਾਲ ਹੀ 'ਚ ਦਿਨੇਸ਼ ਕਾਰਤਿਕ ਨੇ ਕਿਹਾ ਸੀ ਕਿ ਧੋਨੀ ਦੇ ਚੱਲਦੇ 'ਚ ਇਕ ਬਾਰ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ ਜਾਂ ਫਿਰ ਵਿਕਟਕੀਪਿੰਗ ਛੱਡ ਦੇਣਗੇ।


Related News