ਏਅਰਲਾਈਨ ''ਚ ਗੁਆਚ ਗਈ ਕਿੱਟ, ਫਿਰ ਵੀ ਪੈਰਾ ਐਥਲੀਟ ਕੇ.ਜੇ ਐਂਟਨੀ ਨੇ ਜਿੱਤੇ ਦੋ ਤਮਗੇ
Tuesday, Jul 03, 2018 - 04:57 PM (IST)

ਨਵੀਂ ਦਿੱਲੀ—ਕਹਿੰਦੇ ਹਨ ਕਿ ਖੁਦ 'ਤੇ ਵਿਸ਼ਵਾਸ ਅਤੇ ਜਿੱਤਣ ਦੀ ਜਿੱਦ ਹੋਵੇ ਤਾਂ ਤਮਾਮ ਮੁਸ਼ਕਲਾਂ ਦਾ ਕੱਦ ਤੁਹਾਡੇ ਸਾਹਮਣੇ ਛੋਟਾ ਹੋ ਜਾਂਦਾ ਹੈ। ਕੁਝ ਅਜਿਹੀ ਹੀ ਹੋਇਆ ਕੇ.ਜੇ.ਐਂਟਨੀ ਦੇ ਨਾਲ। ਇਸ ਪੈਰਾ ਐਥਲੀਟ ਦੀ ਕਿੱਟ ਏਅਰਲਾਈਨ ਨੇ ਈਵੇਂਟ ਦੇ ਲਈ ਜਾਂਦੇ ਸਮੇਂ ਗੁਆਚਣ ਦੇ ਬਾਵਜੂਦ ਇਸਦੇ ਉਨ੍ਹਾਂ ਟਿਊਨੀਸ਼ਿਆ 'ਚ ਹੋਏ ਵਰਲਡ ਪੈਰਾ ਐਥਲੇਟਿਕਸ ਗ੍ਰੈਂਡ ਪਿਕਸ' 'ਚ ਦੋ ਤਮਗੇ ਹਾਸਲ ਕੀਤੇ। 43 ਸਾਲ ਦੇ ਪੈਰਾ ਐਥਲੀਟ ਨੇ ਇਹ ਤਮਗੇ ਉਧਾਰ ਦੀ ਕਿੱਟ ਨਾਲ ਜਿੱਤੇ।
ਸ਼ਾਟਪੁੱਟ ਅਤੇ ਜੈਵਲਿਨ ਥ੍ਰੋਅ ਈਵੇਂਟ 'ਚ ਕੁਲ 20 ਦੇਸ਼ਾਂ ਦੇ 300 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ। ਪੋਲੀਓਗ੍ਰੇਸਤ ਐਂਟਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋਨਾਂ ਹੀ ਖੇਡਾਂ 'ਚ ਚਾਂਦੀ ਦੇ ਤਮਗੇ ਦੇਸ਼ ਦੀ ਝੋਲੀ ਪਾਏ। ਹਾਲਾਂਕਿ ਇਸਦੇ ਬਾਵਜੂਦ ਉਹ ਥੋੜੇ ਜਹੇ ਨਿਰਾਸ਼ ਹਨ, ਕਿਉਂਕਿ ਉਹ ਆਪਣੇ ਪਸੰਦੀਦਾ ' ਡਿਸਰਸ ਥ੍ਰੋਅ ' 'ਚ ਤਮਗੇ ਵਾਲਾ ਪ੍ਰਦਰਸ਼ਨ ਦੋਹਰਾ ਨਹੀਂ ਸਕੇ। ਉਨ੍ਹਾਂ ਨੇ ਦੱਸਿਆ ਕਿ ਵੱਡੇ ਈਵੇਂਟ 'ਚ ਜਾਂਦੇ ਸਮੇਂ ਕਿੱਟ ਦਾ ਗੁਆਚ ਜਾਣਾ ਮੇਰੇ ਲਈ ਵੱਡੀ ਮੁਸੀਬਤ ਦੀ ਤਰ੍ਹਾ ਸੀ।
ਉਨ੍ਹਾਂ ਨੇ ਕਿਹਾ, ' ਕਿੱਟ ਨਾ ਹੋਣ ਨਾਲ ਮੈਂ ਮਾਨਸਿਕ ਰੂਪ ਤੋਂ ਪਰੇਸ਼ਾਨ ਹੋ ਗਿਆ ਸੀ। ਮੈਂ ਇਸ ਟੂਰਨਾਮੈਂਟ ਦੇ ਲਈ ਦੋ ਸਾਲ ਸਖਤ ਟ੍ਰੇਨਿੰਗ ਕੀਤੀ ਸੀ, ਪਰ ਹੁਣ ਜਦੋਂ ਮੈਂ ਆਪਣੇ ਸੁਪਨੇ ਦੇ ਕਰੀਬ ਸੀ ਤਾਂ ਅਜਿਹੀ ਘਟਨਾ ਹੋ ਗਈ। ਇਹ ਠੀਕ ਵੈਸੇ ਹੀ ਸੀ, ਜਿਵੇ ਕ੍ਰਿਕਟਰ ਆਪਣੇ ਲੱਕੀ ਦਸਤਾਨੇ,ਪੈਡ ਜਾਂ ਫਿਰ ਫੁੱਟਬਾਲਰ ਆਪਣੇ ਲੱਕੀ ਬੂਟ ਗੁਆ ਦੇਵੇ।' ਮਦੁਰਈ 'ਚ ਪੁਲਸ ਕਮਿਸ਼ਨਰ ਆਫਿਸ 'ਚ ਤੈਨਾਤ ਐਂਟਨੀ ਟਿਊਨੀਸ਼ੀਆ ਵਰਲਡ ਗ੍ਰੈਂਡ ਪਿਕਸ-2014 ਦੇ ਡਿਸਕਸ ਥ੍ਰੋਅ ਈਵੇਂਟ 'ਚ ਕਾਂਸੀ ਤਮਗਾ ਜਿੱਤਿਆ ਸੀ।
ਮਾਂ ਜੇ ਫਲੋਰਾ ਨਾਲ ਰਹਿਣ ਵਾਲੇ ਐਂਟਨੀ ਕਹਿੰਦੇ 'ਮੈਂ ਆਪਣੀ ਸਫਲਤਾ 'ਤੇ ਗਰਵ ਮਹਿਸੂਸ ਕਰਦਾ ਹਾਂ। ਮਾਂ ਮੈਨੂੰ ਹਰ ਈਵੇਂਟ 'ਚ ਚੰਗਾ ਖੇਡਦੇ ਦੇਖਣਾ ਚਾਹੁੰਦੀ ਹੈ।' ਜਿੱਥੇ ਉਨ੍ਹਾਂ ਦੇ ਨਾਮ 2 ਤਮਗੇ ਆਏ, ਉਥੇ ਉਹ ਇਕ ਗੱਲ ਤੋਂ ਪਰੇਸ਼ਾਨ ਵੀ ਹਨ। ਦਰਅਸਲ, ਉਨ੍ਹਾਂ ਨੇ ਇਸ ਈਵੇਂਟ 'ਚ ਹਿੱਸਾ ਲੈਣ ਦੇ ਲਈ ਆਪਣੇ ਕੋਲੋਂ 2 ਲੱਖ ਰੁਪਏ ਖਰਚ ਕੀਤੇ। ਪਿੱਛਲੀ ਬਾਰ ਮੁੱਖ ਮੰਤਰੀ ਜੈਲਲਿਤਾ ਨੇ ਉਨ੍ਹਾਂ ਨੂੰ ਪੂਰੇ ਪੈਸੇ ਵਾਪਸ ਦਿਵਾਏ ਸਨ, ਪਰ ਇਸ ਬਾਰ ਉਨ੍ਹਾਂ ਨੂੰ ਅਜਿਹੀ ਕੋਈ ਉਮੀਦ ਨਜ਼ਰ ਆਉਂਦੀ।