ਪੰਤ ਦਾ ਕਰੀਅਰ ਹੋਇਆ ਖਤਮ! ਕੋਹਲੀ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ

01/20/2020 1:56:58 PM

ਬੈਂਗਲੁਰੂ : ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਕਿਹਾ ਕਿ ਟੀਮ ਵਿਚ ਵਿਕਟਕੀਪਰ ਬੱਲੇਬਾਜ਼ ਦੇ ਰੂਪ 'ਚ ਕੇ. ਐੱਲ. ਰਾਹੁਲ ਬਣੇ ਰਹਿਣਗੇ। ਉਸ ਨੇ ਕਿਹਾ ਕਿ ਉਹ ਟੀਮ ਵਿਚ ਉਸੇ ਤਰ੍ਹਾਂ ਸੰਤੁਲਨ ਬਣਾ ਕੇ ਰੱਖਣਗੇ, ਜਿਸ ਤਰ੍ਹਾਂ 2003 ਦੇ ਵਰਲਡ ਕੱਪ ਵਿਚ ਰਾਹੁਲ ਦ੍ਰਾਵਿੜ ਨੇ ਭੂਮਿਕਾ ਨਿਭਾਈ ਸੀ। ਲੋਕੇਸ਼ ਰਾਹੁਲ ਨੇ ਆਸਟਰੇਲੀਆ ਖਿਲਾਫ ਪਿਛਲੇ ਦੋਵੇਂ ਵਨ ਡੇ ਮੈਚਾਂ ਵਿਚ ਬੱਲੇ ਨਾਲ ਕਮਾਲ ਦਿਖਾਇਆ ਅਤੇ ਵਿਕਟ ਦੇ ਪਿੱਛੇ ਵੀ ਬਿਹਤਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਟੀਮ ਇੰਡੀਆ ਨੇ ਇਹ ਸੀਰੀਜ਼ 2-1 ਨਾਲ ਜਿੱਤੀ ਹੈ।

PunjabKesari

ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੌਥੇ ਨੰਬਰ ਦੇ ਖਿਡਾਰੀ ਦੇ  ਬਾਰੇ ਪੁੱਛੇ ਜਾਣ 'ਤੇ ਕਿਹਾ, ''ਮੇਰਾ ਮੰਨਣਾ ਹੈ ਕਿ ਟੀਮ ਵਿਚ ਖਿਡਾਰੀਆਂ ਦੇ ਸਥਾਨ ਨੂੰ ਲੈ ਕੇ ਪਤਾ ਨਾ ਹੋਣ ਕਾਰਨ ਸਾਨੂੰ ਨੁਕਸਾਨ ਹੋਇਆ ਸੀ। ਹੁਣ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਅਸੀਂ ਇਸੇ ਨੰਬਰਾਂ ਦੇ ਨਾਲ ਕੁਝ ਸਮੇਂ ਤਕ ਖੇਡਾਂਗੇ ਅਤੇ ਮੁਲਾਂਕਣ ਕਰਾਂਗੇ ਕਿ ਇਹ ਸਹੀ ਹੈ ਜਾਂ ਗਲਤ। ਅਸੀਂ ਚੰਗਾ ਖੇਡ ਰਹੇ ਹਾਂ। ਟੀਮ ਵਿਚ ਕੋਈ ਬਦਲਾਅ ਨਹੀਂ ਹੈ ਅਤੇ ਅਸੀਂ ਲਗਾਤਾਰ 2 ਮੈਚ ਜਿੱਤੇ ਹਨ। ਇਸ ਦੀ ਕੋਈ ਵਜ੍ਹਾ ਨਾ ਲੱਭੋ ਕਿ ਅਸੀਂ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ। ਅਜਿਹਾ ਟੀਮ ਦੀ ਭਲੇ ਲਈ ਕੀਤਾ ਗਿਆ ਹੈ।'' ਕੋਹਲੀ ਦੇ ਬਿਆਨ ਤੋਂ ਹੁਣ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਟੀਮ 'ਚੋਂ ਰਿਸ਼ਭ ਪੰਤ ਦੀ ਛੁੱਟੀ ਹੋ ਗਈ ਹੈ। ਹਾਲਾਂਕਿ ਆਸਟਰੇਲੀਆ ਖਿਲਾਫ ਪਹਿਲੇ ਮੈਚ ਵਿਚ ਰਿਸ਼ਭ ਪੰਤ ਦੇ ਸਿਰ 'ਤੇ ਪੈਟ ਕਮਿੰਸ ਦੀ ਬਾਊਂਸਰ ਲੱਗੀ ਸੀ, ਜਿਸ ਤੋਂ ਬਾਅਦ ਉਹ ਟੀਮ ਵਿਚੋਂ ਬਾਹਰ ਹੋ ਗਏ ਸੀ।

ਆਸਟਰੇਲੀਆ ਖਿਲਾਫ ਲੋਕੇਸ਼ ਰਾਹੁਲ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
PunjabKesari

ਆਸਟਰੇਲੀਆ ਖਿਲਾਫ ਇਸ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਕੇ. ਐੱਲ. ਰਾਹੁਲ ਨੇ 47, ਦੂਜੇ ਮੈਚ ਵਿਚ 80 ਅਤੇ ਤੀਜੇ ਮੈਚ ਵਿਚ ਓਪਨਿੰਗ ਕਰਦਿਆਂ 19 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਆਖਰੀ ਦੋਵੇਂ ਮੁਕਾਬਲਿਆਂ ਵਿਚ ਵਿਕਟਕੀਪਿੰਗ ਵੀ ਕੀਤੀ। ਰਾਜਕੋਟ ਵਨ ਡੇ ਵਿਚ ਉਸ ਨੇ ਵਿਕਟ ਦੇ ਪਿੱਛੇ 2 ਕੈਚ ਵੀ ਫੜੇ ਅਤੇ ਇਕ ਸਟੰਪ ਕੀਤਾ, ਜਦਕਿ ਬੈਂਗਲੁਰੂ ਵਨ ਡੇ ਵਿਚ 2 ਕੈਚ ਫੜੇ। ਆਸਟਰੇਲੀਆ ਖਿਲਾਫ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕ ਖਿਲਾਫ 2 ਟੀ-20 ਮੈਚਾਂ ਵਿਚ ਰਾਹੁਲ ਨੇ 45 ਅਤੇ 54 ਦੌੜਾਂ ਦੀ ਪਾਰੀ ਖੇਡੀ ਸੀ।


Related News