ਸ਼੍ਰੀਲੰਕਾ ''ਚ ਹੋਵੇਗੀ ਪਾਕਿਸਤਾਨ vs ਅਫਗਾਨਿਸਤਾਨ ਵਨਡੇ ਸੀਰੀਜ਼, ਇਸ ਤਾਰੀਖ਼ ਨੂੰ ਹੋਵੇਗੀ ਸ਼ੁਰੂਆਤ
Tuesday, Aug 01, 2023 - 11:33 AM (IST)

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸੋਮਵਾਰ ਨੂੰ ਅਫਗਾਨਿਸਤਾਨ ਖ਼ਿਲਾਫ਼ ਸ਼੍ਰੀਲੰਕਾ 'ਚ ਅਗਸਤ 'ਚ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਐਲਾਨ ਕੀਤਾ ਹੈ। ਪੀਸੀਬੀ ਨੇ ਇੱਕ ਅਧਿਕਾਰਤ ਬਿਆਨ 'ਚ ਕਿਹਾ ਕਿ ਇਹ ਤਿੰਨ ਮੈਚ ਬਾਬਰ ਆਜ਼ਮ ਦੀ ਟੀਮ ਨੂੰ 50 ਓਵਰਾਂ ਦੇ ਏਸੀਸੀ ਪੁਰਸ਼ ਏਸ਼ੀਆ ਕੱਪ ਤੋਂ ਪਹਿਲਾਂ ਆਪਣੇ ਸੁਮੇਲ ਨੂੰ ਵਧੀਆ ਬਣਾਉਣ ਦਾ ਮੌਕਾ ਦੇਵੇਗਾ ਜੋ ਕਿ 30 ਅਗਸਤ ਨੂੰ ਮੁਲਤਾਨ ਕ੍ਰਿਕਟ ਸਟੇਡੀਅਮ 'ਚ ਪਾਕਿਸਤਾਨ ਅਤੇ ਨੇਪਾਲ ਦੇ ਵਿਚਾਲੇ ਮੁਕਾਬਲੇ ਨਾਲ ਸ਼ੁਰੂ ਹੋਵੇਗਾ।
ਸ਼੍ਰੀਲੰਕਾ 'ਚ ਅਫਗਾਨਿਸਤਾਨ ਦੇ ਖ਼ਿਲਾਫ਼ ਮੈਚ ਏਸ਼ੀਆ ਕੱਪ ਅਤੇ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੀ ਤਿਆਰੀ ਵਜੋਂ ਕੰਮ ਕਰਨਗੇ। ਦੋਵੇਂ ਟੀਮਾਂ ਆਖਰੀ ਵਨਡੇ ਲਈ ਕੋਲੰਬੋ ਜਾਣ ਤੋਂ ਪਹਿਲਾਂ 22 ਅਤੇ 24 ਨੂੰ ਹੰਬਨਟੋਟਾ 'ਚ ਪਹਿਲੇ ਦੋ ਮੈਚ ਖੇਡਣਗੀਆਂ।
ਇਹ ਵੀ ਪੜ੍ਹੋ- 'ਜ਼ਿਆਦਾ ਪੈਸਾ ਮਿਲਣ 'ਤੇ ਘਮੰਡ ਵੀ ਆ ਜਾਂਦਾ ਹੈ', ਕਪਿਲ ਦੇਵ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੁਣਾਈ ਖਰੀ-ਖਰੀ
ਪਾਕਿਸਤਾਨ 17 ਅਗਸਤ ਤੋਂ ਸ਼੍ਰੀਲੰਕਾ 'ਚ ਅਭਿਆਸ ਸ਼ੁਰੂ ਕਰੇਗਾ ਅਤੇ ਵਨਡੇ ਸੀਰੀਜ਼ 22 ਅਗਸਤ ਤੋਂ ਸ਼ੁਰੂ ਹੋਵੇਗੀ। ਦੂਜਾ ਮੈਚ 24 ਅਗਸਤ ਨੂੰ ਖੇਡਿਆ ਜਾਵੇਗਾ ਜਦਕਿ ਫਾਈਨਲ ਮੈਚ 26 ਅਗਸਤ ਨੂੰ ਖੇਡਿਆ ਜਾਵੇਗਾ। ਸੀਰੀਜ਼ ਦੇ ਪਹਿਲੇ ਦੋ ਮੈਚ ਹੰਬਨਟੋਟਾ ਅਤੇ ਤੀਜਾ ਕੋਲੰਬੋ 'ਚ ਖੇਡਿਆ ਜਾਵੇਗਾ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ 4 ਵਨਡੇ ਖੇਡੇ ਗਏ ਹਨ ਅਤੇ ਪਾਕਿਸਤਾਨ ਨੇ ਇਨ੍ਹਾਂ ਸਾਰਿਆਂ 'ਚ ਜਿੱਤ ਦਰਜ ਕੀਤੀ ਹੈ। ਦੋਵੇਂ ਧਿਰਾਂ ਆਖਰੀ ਵਾਰ 2019 ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਚ ਇਸ ਫਾਰਮੈਟ ਵਿੱਚ ਇੱਕ ਦੂਜੇ ਨਾਲ ਖੇਡੀਆਂ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8