ਏਸ਼ੀਆ ਕੱਪ ਦੀ ਟਰਾਫੀ ਤੇ ਮੈਡਲ ਲੈ ਕੇ ਭੱਜਿਆ ਪਾਕਿਸਤਾਨ, ਹੁਣ BCCI ਲੈਣ ਜਾ ਰਿਹਾ ਹੈ ਵੱਡਾ ਐਕਸ਼ਨ

Monday, Sep 29, 2025 - 09:48 AM (IST)

ਏਸ਼ੀਆ ਕੱਪ ਦੀ ਟਰਾਫੀ ਤੇ ਮੈਡਲ ਲੈ ਕੇ ਭੱਜਿਆ ਪਾਕਿਸਤਾਨ, ਹੁਣ BCCI ਲੈਣ ਜਾ ਰਿਹਾ ਹੈ ਵੱਡਾ ਐਕਸ਼ਨ

ਸਪੋਰਟਸ ਡੈਸਕ : ਨਵੀਂ ਦਿੱਲੀ ਤੋਂ ਆਈਆਂ ਵੱਡੀਆਂ ਖ਼ਬਰਾਂ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆ ਕੱਪ 2025 ਦਾ ਫਾਈਨਲ ਜਿੱਤ ਲਿਆ, ਜਿਸ ਨਾਲ ਪਾਕਿਸਤਾਨ 'ਤੇ ਲਗਾਤਾਰ ਤੀਜੀ ਵੱਡੀ ਜਿੱਤ ਦਰਜ ਹੋਈ ਹੈ। ਪਾਕਿਸਤਾਨ ਲੀਗ ਪੜਾਅ ਵਿੱਚ ਭਾਰਤ ਤੋਂ ਹਾਰ ਗਿਆ, ਫਿਰ ਸੁਪਰ 4 ਵਿੱਚ ਅਤੇ ਹੁਣ ਫਾਈਨਲ 'ਚ ਹਾਰ ਗਿਆ। 

ਨਕਵੀ ਦਾ ਅਪਮਾਨ

ਜਾਣਕਾਰੀ ਮੁਤਾਬਕ, ਏਸ਼ੀਆ ਕੱਪ ਫਾਈਨਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਵੱਲੋਂ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਦੇ ਮੁਖੀ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਬੀ. ਸੀ. ਸੀ. ਆਈ. ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਖਿਡਾਰੀ ਮੋਹਸਿਨ ਨਕਵੀ ਤੋਂ ਟਰਾਫੀ ਸਵੀਕਾਰ ਨਹੀਂ ਕਰਨਗੇ। ਜਦੋਂ ਖਿਡਾਰੀਆਂ ਨੇ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਨਕਵੀ ਗੁੱਸੇ ਵਿੱਚ ਆ ਗਏ ਅਤੇ ਗੁੱਸੇ ਨਾਲ ਟਰਾਫੀ ਅਤੇ ਮੈਡਲ ਲੈ ਕੇ ਹੋਟਲ ਵਾਪਸ ਭੱਜ ਗਏ। ਇਸ ਘਟਨਾ 'ਤੇ ਬੀ. ਸੀ. ਸੀ. ਆਈ. ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਬੀ. ਸੀ. ਸੀ. ਆਈ. ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਬੋਰਡ ਨਵੰਬਰ ਵਿੱਚ ਆਈਸੀਸੀ ਦੀ ਮੀਟਿੰਗ ਵਿੱਚ ਸਖ਼ਤ ਵਿਰੋਧ ਦਰਜ ਕਰਵਾਏਗਾ। ਸੈਕੀਆ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ ਕਿਸੇ ਅਜਿਹੇ ਵਿਅਕਤੀ ਤੋਂ ਟਰਾਫੀ ਸਵੀਕਾਰ ਨਹੀਂ ਕਰ ਸਕਦਾ, ਜੋ ਸਾਡੇ ਦੇਸ਼ ਵਿਰੁੱਧ ਜੰਗ ਛੇੜ ਰਿਹਾ ਹੈ। ਟਰਾਫੀ ਨੂੰ ਸਵੀਕਾਰ ਨਾ ਕਰਨਾ ਇੱਕ ਗੱਲ ਹੈ, ਪਰ ਉਸਦਾ ਟਰਾਫੀ ਅਤੇ ਮੈਡਲ ਹੋਟਲ ਲਿਜਾਣਾ ਬਚਕਾਨਾ ਹਰਕਤ ਅਤੇ ਅਸਵੀਕਾਰਨਯੋਗ ਹੈ।

ਇਹ ਵੀ ਪੜ੍ਹੋ : Asia Cup 2025: ਚੈਂਪੀਅਨ ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਰਸਾਤ, ਪਾਕਿਸਤਾਨ ਨੂੰ ਵੀ ਮਿਲੀ ਮੋਟੀ ਰਕਮ

ਭਾਰਤ ਦਾ ਰੁਖ਼ ਸਾਫ਼

ਬੀ. ਸੀ. ਸੀ. ਆਈ. ਦੇ ਸਕੱਤਰ ਦੇਵਜੀਤ ਸੈਕੀਆ ਨੇ ਖੁਲਾਸਾ ਕੀਤਾ ਕਿ ਇਹ ਸਭ ਪਹਿਲਾਂ ਤੋਂ ਯੋਜਨਾਬੱਧ ਸੀ। ਭਾਰਤੀ ਟੀਮ ਸਿਰਫ ਸਨਮਾਨਜਨਕ ਢੰਗ ਨਾਲ ਟਰਾਫੀ ਪ੍ਰਾਪਤ ਕਰਨਾ ਚਾਹੁੰਦੀ ਸੀ। ਨਕਵੀ ਦੀ ਕਾਰਵਾਈ ਨੂੰ ਖੇਡ ਦੀ ਭਾਵਨਾ ਦੇ ਵਿਰੁੱਧ ਮੰਨਿਆ ਜਾ ਰਿਹਾ ਹੈ।

ਬੀ. ਸੀ. ਸੀ. ਆਈ. ਕਰੇਗਾ ਸਖ਼ਤ ਕਾਰਵਾਈ

ਇਸ ਦੌਰਾਨ ਅਜਿਹੀਆਂ ਰਿਪੋਰਟਾਂ ਹਨ ਕਿ ਬੀ. ਸੀ. ਸੀ. ਆਈ. ਹੁਣ ਇਸ ਮਾਮਲੇ ਸਬੰਧੀ ਆਈ.ਸੀ.ਸੀ. ਕੋਲ ਰਸਮੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਬੀ. ਸੀ. ਸੀ. ਆਈ. ਅਗਲੇ ਮਹੀਨੇ ਆਈ.ਸੀ.ਸੀ. ਦੀ ਮੀਟਿੰਗ ਵਿੱਚ ਆਪਣਾ ਵਿਰੋਧ ਦਰਜ ਕਰਵਾਏਗਾ। ਨਕਵੀ ਨੂੰ ਭਵਿੱਖ ਵਿੱਚ ਕਿਸੇ ਵੀ ਵੱਡੇ ਅਹੁਦੇ 'ਤੇ ਰਹਿਣ ਤੋਂ ਰੋਕਣ ਦੀਆਂ ਵੀ ਚਰਚਾਵਾਂ ਹਨ। ਆਈ.ਸੀ.ਸੀ. ਪਹਿਲਾਂ ਹੀ ਚੇਤਾਵਨੀ ਦੇ ਚੁੱਕਾ ਹੈ ਕਿ ਕੋਈ ਵੀ ਵਿਵਾਦਪੂਰਨ ਕਾਰਵਾਈ ਕ੍ਰਿਕਟ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਇਹ ਵੀ ਪੜ੍ਹੋ : ਹਾਰਿਸ ਰਾਊਫ ਨੂੰ ਬੁਮਰਾਹ ਨੇ ਦਿੱਤਾ ਮੂੰਹਤੋੜ ਜਵਾਬ... ਵਿਕਟ ਲੈਣ ਮਗਰੋਂ ਦਿਖਾਇਆ ਪਲੇਨ ਸੈਲੀਬ੍ਰੇਸ਼ਨ (ਵੀਡੀਓ)

ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਆਈ.ਸੀ.ਸੀ. ਮੋਹਸਿਨ ਨਕਵੀ ਵਿਰੁੱਧ ਕੀ ਕਾਰਵਾਈ ਕਰੇਗੀ। ਕੀ ਉਸ ਨੂੰ ਏਸ਼ੀਅਨ ਕ੍ਰਿਕਟ ਕੌਂਸਲ ਤੋਂ ਹਟਾ ਦਿੱਤਾ ਜਾਵੇਗਾ ਜਾਂ ਭਵਿੱਖ ਵਿੱਚ ਕਿਸੇ ਵੀ ਵੱਡੇ ਕ੍ਰਿਕਟ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ? ਇਸ ਨਾਲ ਕਈ ਸਵਾਲ ਅਤੇ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News