ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ

10/01/2019 12:11:45 AM

ਕਰਾਚੀ— ਬਾਬਰ ਆਜ਼ਮ (115) ਦੇ ਹਮਲਾਵਰ ਸੈਂਕੜੇ ਤੋਂ ਬਾਅਦ ਉਸਮਾਨ ਸ਼ਿਨਵਾਰੀ (51 ਦੌੜਾਂ 'ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਦੂਜੇ ਵਨ ਡੇ ਵਿਚ 67 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਣ ਰੱਦ ਹੋ ਗਿਆ ਸੀ ਤੇ ਦੂਜੇ ਮੈਚ ਨੂੰ ਇਕ ਦਿਨ ਅੱਗੇ ਖਿਸਕਾਇਆ ਗਿਆ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 7 ਵਿਕਟਾਂ 'ਤੇ 315 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿਚ ਸ਼੍ਰੀਲੰਕਾ ਦੀ ਟੀਮ ਸ਼ੇਹਾਨ ਜੈਸੂਰੀਆ (96 ਦੌੜਾਂ) ਤੇ ਦਾਸੁਨ ਸ਼ਨਾਕਾ (68 ਦੌੜਾਂ) ਦੀਆਂ ਸ਼ਾਦਾਨਰ ਪਾਰੀਆਂ ਦੇ ਬਾਵਜੂਦ 46.5 ਓਵਰਾਂ ਵਿਚ 238 ਦੌੜਾਂ 'ਤੇ ਢੇਰ ਹੋ ਗਈ।

PunjabKesari

ਪਾਕਿਸਤਾਨ ਵਲੋਂ ਆਜ਼ਮ ਨੇ ਆਪਣਾ 11ਵਾਂ ਸੈਂਕੜਾ ਬਣਾਇਆ ਤੇ 105 ਗੇਂਦਾਂ 'ਤੇ 115 ਦੌੜਾਂ ਦੀ ਸ਼ਾਨਦਾਰ ਪਾਰੀ ਵਿਚ 8 ਚੌਕੇ ਤੇ 4 ਛੱਕੇ ਲਾਏ।

PunjabKesari


Gurdeep Singh

Content Editor

Related News