ਵਿਸ਼ਵ ਕੱਪ 2023 ਲਈ ਪਾਕਿਸਤਾਨ ਦੀ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ ਹੋਇਆ ਬਾਹਰ

Friday, Sep 22, 2023 - 02:24 PM (IST)

ਵਿਸ਼ਵ ਕੱਪ 2023 ਲਈ ਪਾਕਿਸਤਾਨ ਦੀ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ ਹੋਇਆ ਬਾਹਰ

ਲਾਹੌਰ- ਕ੍ਰਿਕਟ ਵਿਸ਼ਵ ਕੱਪ 2023 ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨੌਜਵਾਨ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਮੋਢੇ ਦੀ ਸੱਟ ਕਾਰਨ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਅੰਤਿਮ 15 ਮੈਂਬਰੀ ਟੀਮ ਵਿੱਚ ਥਾਂ ਨਹੀਂ ਬਣਾ ਪਾਏ। ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਨਸੀਮ ਸ਼ਾਹ ਦੀ ਜਗ੍ਹਾ ਅਨੁਭਵੀ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 20 ਸਾਲਾ ਨਸੀਮ ਏਸ਼ੀਆ ਕੱਪ ਵਿੱਚ ਭਾਰਤ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਤਿੰਨ ਜਾਂ ਚਾਰ ਮਹੀਨਿਆਂ ਵਿੱਚ ਫਿੱਟ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਹੋਣਗੇ ਝੰਡਾਬਰਦਾਰ
ਇੰਜ਼ਮਾਮ ਨੇ ਤਿੰਨ ਰਿਜ਼ਰਵ ਖਿਡਾਰੀਆਂ ਦਾ ਵੀ ਐਲਾਨ ਕੀਤਾ ਜੋ ਟੀਮ ਨਾਲ ਦੌਰਾ ਕਰਨਗੇ। ਇਨ੍ਹਾਂ 'ਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਹੈਰਿਸ, ਸਪਿਨਰ ਅਬਰਾਰ ਅਹਿਮਦ ਅਤੇ ਤੇਜ਼ ਗੇਂਦਬਾਜ਼ ਜ਼ਮਾਨ ਖਾਨ ਸ਼ਾਮਲ ਹਨ। ਜੇਕਰ ਕੋਈ ਖਿਡਾਰੀ ਜ਼ਖਮੀ ਹੁੰਦਾ ਹੈ ਤਾਂ ਉਸ ਦੇ ਨਾਂ 'ਤੇ ਵਿਚਾਰ ਕੀਤਾ ਜਾਵੇਗਾ। ਇੰਜ਼ਮਾਮ ਨੇ ਪੱਤਰਕਾਰਾਂ ਨੂੰ ਕਿਹਾ, 'ਨਸੀਮ ਸ਼ਾਹ ਦੀ ਸੱਟ ਕਾਰਨ ਸਾਨੂੰ ਟੀਮ 'ਚ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ। ਹਾਲ ਹੀ 'ਚ ਏਸ਼ੀਆ ਕੱਪ ਦੌਰਾਨ ਸਾਡੇ ਕੁਝ ਖਿਡਾਰੀ ਜ਼ਖਮੀ ਹੋਏ ਸਨ ਪਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਸਾਰੇ ਖਿਡਾਰੀ ਹੁਣ ਫਿੱਟ ਹਨ ਅਤੇ ਇਸ ਮਹੱਤਵਪੂਰਨ ਟੂਰਨਾਮੈਂਟ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ।
ਉਨ੍ਹਾਂ ਨੇ ਕਿਹਾ, 'ਮੈਨੂੰ ਪੂਰਾ ਭਰੋਸਾ ਹੈ ਕਿ ਇਹ ਟੀਮ ਵਿਸ਼ਵ ਕੱਪ ਟਰਾਫੀ ਪਾਕਿਸਤਾਨ ਲਿਆ ਸਕਦੀ ਹੈ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾ ਸਕਦੀ ਹੈ। ਇਹ ਸਮਾਂ ਟੀਮ ਦਾ ਸਮਰਥਨ ਕਰਨ ਦਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ 29 ਸਤੰਬਰ ਨੂੰ ਨਿਊਜ਼ੀਲੈਂਡ ਅਤੇ 3 ਅਕਤੂਬਰ ਨੂੰ ਆਸਟ੍ਰੇਲੀਆ ਨਾਲ ਅਭਿਆਸ ਮੈਚ ਖੇਡੇਗਾ। ਵਿਸ਼ਵ ਕੱਪ 'ਚ ਉਸ ਦਾ ਪਹਿਲਾ ਮੈਚ 6 ਅਕਤੂਬਰ ਨੂੰ ਨੀਦਰਲੈਂਡ ਨਾਲ ਹੋਵੇਗਾ।

ਇਹ ਵੀ ਪੜ੍ਹੋ : ਏਸ਼ੀਆਈ ਖੇਡ : ਭਾਰਤੀ ਪੁਰਸ਼ ਟੇਬਲ ਟੈਨਿਸ ਦੀ ਜਿੱਤ ਦੇ ਨਾਲ ਸ਼ੁਰੂਆਤ
ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਇਸ ਤਰ੍ਹਾਂ ਹੈ:
ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ-ਕਪਤਾਨ), ਮੁਹੰਮਦ ਰਿਜ਼ਵਾਨ, ਇਮਾਮ-ਉਲ-ਹੱਕ, ਅਬਦੁੱਲਾ ਸ਼ਫੀਕ, ਸਊਦ ਸ਼ਕੀਲ, ਫਖਰ ਜ਼ਮਾਨ, ਹੈਰਿਸ ਰਊਫ, ਹਸਨ ਅਲੀ, ਇਫਤਿਖਾਰ ਅਹਿਮਦ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਆਗਾ ਸਲਮਾਨ, ਸ਼ਾਹੀਨ ਸ਼ਾਹ ਅਫਰੀਦੀ, ਓਸਾਮਾ ਮੀਰ।
ਰਿਜ਼ਰਵ ਖਿਡਾਰੀ: ਮੁਹੰਮਦ ਹੈਰਿਸ, ਅਬਰਾਰ ਅਹਿਮਦ, ਜ਼ਮਾਨ ਖਾਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Aarti dhillon

Content Editor

Related News