ਪਾਕਿਸਤਾਨ ਦੇ ਓਪਨਰਾਂ ਨੇ ਕੀਤੀ ਵਨ ਡੇ ਕ੍ਰਿਕਟ ''ਚ ਸਭ ਤੋਂ ਵੱਡੀ ਸਾਂਝੇਦਾਰੀ

Saturday, Jul 21, 2018 - 01:07 AM (IST)

ਪਾਕਿਸਤਾਨ ਦੇ ਓਪਨਰਾਂ ਨੇ ਕੀਤੀ ਵਨ ਡੇ ਕ੍ਰਿਕਟ ''ਚ ਸਭ ਤੋਂ ਵੱਡੀ ਸਾਂਝੇਦਾਰੀ

ਨਵੀਂ ਦਿੱਲੀ— ਜਿੰਬਾਬਵੇ ਖਿਲਾਫ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ 'ਚ ਪਾਕਿਸਤਾਨ ਦੇ ਇਮਾਮ ਓਲ ਹਕ ਅਤੇ ਫਖਰ ਜਮਾਨ ਨੇ ਵਿਸ਼ਵ ਰਿਕਾਰਡ ਬਣਾ ਲਿਆ ਹੈ। ਦੋਵੇਂ ਹੀ ਬੱਲੇਬਾਜ਼ਾਂ ਨੇ ਪਹਿਲੇ ਵਿਕਟ ਲਈ 300 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਇਹ ਪਹਿਲਾਂ ਮੌਕਾ ਹੈ ਜਦੋਂ ਕਿਸੇ ਸਲਾਮੀ ਜੋੜੀ ਨੇ 300 ਦੌੜਾਂ ਦੀ ਸਾਂਝੇਦਾਰੀ ਕੀਤੀ ਹੋਵੇ। ਦੋਵਾਂ ਨੇ ਮਿਲ ਕੇ 304 ਦੌੜਾਂ ਬਣਾਈਆਂ।
ਇਨ੍ਹਾਂ ਤੋਂ ਪਹਿਲਾਂ ਵਨਡੇ ਕ੍ਰਿਕਟ 'ਚ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਸ਼੍ਰੀਲੰਕਾ ਦੇ ਬੱਲੇਬਾਜ਼ ਸਨਥ ਜੈਸੁਰੀਆ ਅਤੇ ਓਪੁਲ ਥਰੰਗਾ ਦੇ ਨਾਂ ਦਰਜ਼ ਸੀ। ਦੋਵਾਂ ਨੇ ਜੁਲਾਈ 2006 'ਚ ਇੰਗਲੈਂਡ ਖਿਲਾਫ 286 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਸ਼੍ਰੀਲੰਕਾ ਉਸ ਮੈਚ 'ਚ 322 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਸੀ।

PunjabKesari
ਜਿੰਬਾਬਵੇ ਖਿਲਾਫ ਇਸ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਹਿ 50 ਓਵਰਾਂ 'ਚ ਇਕ ਵਿਕਟ ਗੁਆ ਕੇ 399 ਦੌੜਾਂ ਬਣਾਈਆਂ। ਇਮਾਮ 42ਵੇਂ ਓਵਰ 'ਚ ਆਊਟ ਹੋ ਗਏ। ਉਸ ਨੇ 122 ਗੇਂਦਾਂ 'ਚ 133ਦੌੜਾਂ ਦੀ ਸਾਂਝੇਦਾਰੀ ਵਾਲੀ ਪਾਰੀ ਖੇਡੀ, ਜਿਸ ਦੌਰਾਨ ਉਸ ਨੇ 8 ਚੌਕੇ ਵੀ ਲਗਾਏ। ਦੂਜੇ ਪਾਸੇ ਜਮਾਨ ਨੇ ਅਜੇਤੂ ਰਹਿ ਕੇ 24 ਚੌਕੇ ਅਤੇ 5 ਛੱਕਿਆਂ ਨਾਲ 156 ਗੇਂਦਾਂ 'ਚ 210 ਦੌੜਾਂ ਬਣਾਈਆਂ। 400 ਦੌੜਾਂ ਦਾ ਪਿੱਛਾ ਕਰਨ ਉਤਰੀ ਜਿੰਬਾਬਵੇ ਦੀ ਟੀਮ ਸਿਰਫ 155 ਦੌੜਾਂ 'ਤੇ ਹੀ ਢੇਰ ਹੋ ਗਈ। ਸ਼ਾਦਾਬ ਖਾਨ ਨੇ 8.4 ਓਵਰ 'ਚ 28 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ।


Related News