ਭਾਰਤ ਵਿਰੁੱਧ ਮੁਕਾਬਲੇ 'ਚ ਪਾਕਿ ਰਹੇਗਾ ਜਿੱਤ ਦਾ ਦਾਅਵੇਦਾਰ : ਹੈਡਿਨ

Friday, Oct 22, 2021 - 01:56 AM (IST)

ਭਾਰਤ ਵਿਰੁੱਧ ਮੁਕਾਬਲੇ 'ਚ ਪਾਕਿ ਰਹੇਗਾ ਜਿੱਤ ਦਾ ਦਾਅਵੇਦਾਰ : ਹੈਡਿਨ

ਦੁਬਈ- ਆਸਟਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਪਾਕਿਸਤਾਨ ਟੀਮ ਦੇ ਬੱਲੇਬਾਜ਼ੀ ਸਲਾਹਕਾਰ ਮੈਥਿਊ ਹੈਡਿਨ ਨੇ ਕਿਹਾ ਕਿ ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ ਵਿਚ ਭਾਰਤ ਵਿਰੁੱਧ 24 ਅਕਤੂਬਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਜਿੱਤ ਦੀ ਦਾਅਵੇਦਾਰ ਰਹੇਗੀ। ਇਸ ਵਿਸ਼ਵ ਕੱਪ ਵਈ ਪਾਕਿਸਤਾਨ ਦੇ ਬੱਲੇਬਾਜ਼ੀ ਸਲਾਹਕਾਰ ਬਣੇ ਹੈਡਿਨ ਨੇ ਕਿਹਾ ਕਿ ਮੈਂ ਆਪਣੇ ਸੁਪਨਿਆਂ ਵਿਚ ਵੀ ਕਦੇ ਨਹੀਂ ਸੋਚਿਆ ਸੀ ਕਿ ਮੈਂ ਪਾਕਿਸਤਾਨੀ ਡ੍ਰੈਸਿੰਗ ਰੂਮ ਦਾ ਹਿੱਸਾ ਬਣਾਂਗਾ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ

ਹੈਡਿਨ ਨੇ ਨਾਲ ਹੀ ਕਿਹਾ ਕਿ ਹਾਲਾਂਕਿ ਵਿਸ਼ਵ ਕੱਪ ਦਾ ਰਿਕਾਰਡ ਭਾਰਤ ਦੇ ਪੱਖ ਵਿਚ ਹੈ ਪਰ ਆਖਰੀ ਫੈਸਲਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਮੈਚ ਦੇ ਦਿਨ ਕਿਹੜੀ ਟੀਮ ਚੁਣੌਤੀ ਨੂੰ ਸੰਭਾਲਦੀ ਹੈ ਤੇ ਮੈਨੂੰ ਭਰੋਸਾ ਹੈ ਕਿ ਸਾਡੇ ਖਿਡਾਰੀ ਮੈਚ ਦੇ ਦਬਾਅ ਦੇ ਬਾਵਜੂਦ ਕਾਫੀ ਸਹਿਜ ਹਨ। ਜਦੋਂ ਤੁਸੀਂ ਇੰਗਲੈਂਡ ਤੇ ਆਸਟਰੇਲੀਆ ਵਿਰੁੱਧ ਖੇਡਦੇ ਹੋ ਤਾਂ ਤੁਹਾਡੇ 'ਤੇ ਸਪੱਸ਼ਟ ਰੂਪ ਨਾਲ ਦਬਾਅ ਰਹਿੰਦਾ ਹੈ ਪਰ ਇਸ ਦਬਾਅ ਤਕ ਤੱਕ ਰਹਿੰਦਾ ਹੈ ਕਿ ਜਿੰਨਾ ਚਿਰ ਇਸ ਨੂੰ ਹਾਵੀ ਹੋਣ ਦਿੰਦੇ ਹੋ। ਤੁਹਾਡੀਆਂ ਤਿਆਰੀਆਂ ਹਨ, ਤੁਹਾਡਾ ਤਜਰਬਾ ਹੈ ਤੇ ਤੁਹਾਡਾ ਮੌਕਾ ਇਤਿਹਾਸ ਬਣਾਉਣ ਦਾ ਬਣ ਚੁੱਕਾ ਹੈ। ਮੇਰਾ ਮਹਿਸੂਸ ਕਰਨਾ ਕਿ ਸਾਡੇ ਖਿਡਾਰੀ ਇਸ ਮੌਕੇ ਦਾ ਇੰਤਜ਼ਾਰ ਕਰਨ ਰਹੇ ਹਨ ਤੇ ਉਨ੍ਹਾਂ ਨੂੰ ਸਿਰਫ ਮੈਚ ਖੇਡਣ ਦਾ ਇੰਤਜ਼ਾਰ ਹੈ।

ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News