ਅਜੇ ਵੀ ਸੈਮੀਫਾਈਨਲ 'ਚ ਪਹੁੰਚ ਸਕਦੀ ਹੈ ਪਾਕਿ ਟੀਮ, ਕਰਨਾ ਹੋਵੇਗਾ ਇਹ ਵੱਡਾ ਚਮਤਕਾਰ
Thursday, Jul 04, 2019 - 12:30 PM (IST)

ਸਪੋਰਟਸ ਡੈਸਕ : ਮੇਜ਼ਬਾਨ ਇੰਗਲੈਂਡ ਦੀ ਨਿਊਜ਼ੀਲੈਂਡ 'ਤੇ ਜਿੱਤ ਦੇ ਨਾਲ ਹੀ ਪਾਕਿਸਤਾਨ ਦੀ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਦੀ ਉਮੀਦ ਵੀ ਲੱਗਭਗ ਖਤਮ ਹੋ ਗਈ ਹੈ। ਹੁਣ ਤਾਂ ਕੋਈ ਚਮਤਕਾਰ ਹੀ ਇਸ ਟੀਮ ਨੂੰ ਸੈਮੀਫਾਈਨਲ ਵਿਚ ਪਹੁੰਚਾ ਸਕਦਾ ਹੈ।
ਕਰਨਾ ਹੋਵੇਗਾ ਇਹ ਚਮਤਕਾਰ
ਪਾਕਿਸਤਾਨ ਆਪਣਾ ਆਖਰੀ ਲੀਗ ਮੈਚ 5 ਜੁਲਾਈ ਨੂੰ ਬੰਗਲਾਦੇਸ਼ ਖਿਲਾਫ ਲਾਰਡਸ ਵਿਚ ਖੇਡੇਗਾ। ਇਸ ਮੁਕਾਬਲੇ ਲਈ ਪਾਕਿ ਨੂੰ ਦੁਆ ਕਰਨੀ ਹੋਵੇਗੀ ਕਿ ਬੰਗਲਾਦੇਸ਼ ਪਹਿਲਾਂ ਬੱਲੇਬਾਜ਼ੀ ਨਾ ਕਰੇ। ਮੈਚ ਵਿਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤਾਂ ਪਾਕਿ ਬਿਨਾ ਗੇਂਦ ਸੁੱਟੇ ਹੀ ਵਰਲਡ ਕੱਪ ਤੋਂ ਬਾਹਰ ਹੋ ਜਾਵੇਗਾ ਅਤੇ ਨਿਊਜ਼ੀਲੈਂਡ ਸਿਰਫ 11 ਅੰਕਾਂ ਨਾਲ ਹੀ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪਹੁੰਚ ਜਾਵੇਗਾ।
ਉੱਥੇ ਹੀ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ 'ਤੇ ਬੰਗਲਾਦੇਸ਼ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ। ਜੇਕਰ ਉਹ ਪਹਿਲਾਂ ਬੱਲੇਬਾਜ਼ੀ ਕਰਦਿਆਂ 350 ਦੌੜਾਂ ਬਣਾਉਂਦੀ ਹੈ ਤਾਂ ਉਸ ਨੂੰ ਬੰਗਲਾਦੇਸ਼ ਨੂੰ ਸਿਰਫ 39 ਦੌੜਾਂ 'ਤੇ ਢੇਰ ਕਰਨਾ ਹੋਵੇਗਾ। ਉੱਥੇ ਹੀ 400 ਦੌੜਾਂ ਬਣਾਉਣ 'ਤੇ 316 ਅਤੇ 450 ਦੌੜਾਂ ਬਣਾਉਣ 'ਤੇ ਬੰਗਲਾਦੇਸ਼ ਨੂੰ 321 ਦੌੜਾਂ ਨਾਲ ਹਰਾਉਣਾ ਹੋਵੇਗਾ। ਜੇਕਰ ਪਾਕਿਸਤਾਨ ਅਜਿਹਾ ਪ੍ਰਦਰਸ਼ਨ ਕਰ ਕੇ ਸੈਮੀਫਾਈਨਲ ਵਿਚ ਪਹੁੰਚਦੀ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ।