ਇੰਗਲੈਂਡ ''ਚ ਜ਼ਰੂਰ ਹੋਣ ''ਤੇ ਟੈਸਟ ''ਚ ਵਾਪਸੀ ਕਰ ਸਕਦੇ ਹਨ ਪਾਕਿ ਗੇਂਦਬਾਜ਼ ਰਿਆਜ਼

Monday, Jun 15, 2020 - 08:42 PM (IST)

ਇੰਗਲੈਂਡ ''ਚ ਜ਼ਰੂਰ ਹੋਣ ''ਤੇ ਟੈਸਟ ''ਚ ਵਾਪਸੀ ਕਰ ਸਕਦੇ ਹਨ ਪਾਕਿ ਗੇਂਦਬਾਜ਼ ਰਿਆਜ਼

ਇਸਲਾਮਾਬਾਦ- ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ ਸੋਮਵਾਰ ਨੂੰ ਕਿਹਾ ਕਿ ਇੰਗਲੈਂਡ 'ਚ ਜ਼ਰੂਰਤ ਪੈਣ 'ਤੇ ਉਹ ਟੈਸਟ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ। 34 ਸਾਲਾ ਦੇ ਰਿਆਜ਼ ਨੇ 27 ਟੈਸਟ 'ਚ 83 ਵਿਕਟਾਂ ਹਾਸਲ ਕੀਤੀਆਂ ਹਨ। ਇਹ ਉਨ੍ਹਾਂ 29 ਖਿਡਾਰੀਆਂ 'ਚੋਂ ਹੈ ਜਿਨ੍ਹਾਂ ਅਗਸਤ ਤੇ ਸਤੰਬਰ 'ਚ ਤਿੰਨ ਟੈਸਟ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਲਈ ਚੁਣਿਆ ਗਿਆ ਸੀ। ਪੀ. ਸੀ. ਬੀ. ਨੇ ਵੱਡੀ ਟੀਮ ਭੇਜਣ ਦਾ ਫੈਸਲਾ ਇਸ ਲਈ ਕੀਤਾ, ਤਾਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕਿਸੇ ਖਿਡਾਰੀ ਦੇ ਬਾਹਰ ਹੋਣ 'ਤੇ ਉਸਦਾ ਵਿਕਲਪ ਰਹੇ। ਰਿਆਜ਼ ਨੇ ਪੀ. ਸੀ. ਬੀ. ਵਲੋਂ ਆਯੋਜਿਤ ਵੀਡੀਓ ਕਾਨਫਰੰਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਪੀ. ਸੀ. ਬੀ. ਨੇ ਮੈਨੂੰ ਇੰਗਲੈਂਡ 'ਚ ਜ਼ਰੂਰਤ ਪੈਣ 'ਤੇ ਟੈਸਟ ਕ੍ਰਿਕਟ ਖੇਡਣ ਦੇ ਲਈ ਕਿਹਾ ਹੈ।
ਪਾਕਿਸਤਾਨ ਦੇ ਲਈ ਖੇਡਣਾ ਹਮੇਸ਼ਾ ਮੇਰੀ ਤਰਜੀਹ ਰਹੀ ਹੈ ਤਾਂ ਮੈਂ ਬਿਨਾ ਸੋਚੇ ਹਾਂ ਕਰ ਦਿੱਤੀ। ਰਿਆਜ਼ ਨੇ ਪਿਛਲੇ ਸਾਲ ਟੈਸਟ ਕ੍ਰਿਕਟ ਤੋਂ ਅਣਮਿੱਥੇ ਸਮੇਂ ਦੇ ਲਈ ਬ੍ਰੇਕ ਲਈ ਸੀ।


author

Gurdeep Singh

Content Editor

Related News