ਪਦਮਸ਼੍ਰੀ ਮਿਲਖਾ ਸਿੰਘ ਦੀ ਹਾਲਤ ਸਥਿਰ

Friday, Jun 04, 2021 - 05:45 PM (IST)

ਪਦਮਸ਼੍ਰੀ ਮਿਲਖਾ ਸਿੰਘ ਦੀ ਹਾਲਤ ਸਥਿਰ

 

ਚੰਡੀਗੜ੍ਹ (ਭਾਸ਼ਾ): ਪਦਮਸ਼੍ਰੀ ਮਿਲਖਾ ਸਿੰਘ ਨੂੰ ਵੀਰਵਾਰ ਨੂੰ ਸਿਹਤ ਖ਼ਰਾਬ ਹੋਣ ’ਤੇ ਪੀ.ਜੀ.ਆਈ. ਦੇ ਕੋਵਿਡ ਵਾਰਡ ਵਿਚ ਦਾਖ਼ਲ ਕਰਾਇਆ ਗਿਆ ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਅੱਜ ਇੱਥੇ ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਬੀਤੇ ਮਹੀਨੇ 19 ਮਈ ਨੂੰ ਕੋਰੋਨਾ ਹੋਇਆ ਸੀ ਅਤੇ 24 ਮਈ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ, ਜਿੱਥੇ ਉਹ ਠੀਕ ਹੋ ਰਹੇ ਸਨ।

ਇਹ ਵੀ ਪੜ੍ਹੋ: ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ

ਵੀਰਵਾਰ ਯਾਨੀ ਕੱਲ੍ਹ ਅਚਾਨਕ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ’ਤੇ ਪੀ.ਜੀ.ਆਈ. ਵਿਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕੋਰੋਨਾ ਪੀੜਤ ਹੋਣ ਕਾਰਨ ਮੋਹਾਲੀ ਦੇ ਹਸਪਤਾਲ ਵਿਚ ਭਰਤੀ ਹਨ। ਆਕਸੀਜਨ ਦੀ ਮਾਤਰਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...


author

cherry

Content Editor

Related News