ਇਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਭਾਰਤ-ਪਾਕਿ ਮੁਕਾਬਲਾ
Tuesday, Jun 18, 2019 - 06:13 PM (IST)

ਨਵੀਂ ਦਿੱਲੀ— ਆਪਣੇ ਪੁਰਾਣੇ ਵਿਰੋਧੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਆਈ. ਸੀ. ਸੀ ਕ੍ਰਿਕਟ ਵਰਲਡ ਕੱਪ 'ਚ ਮੈਨਚੇਸਟਰ 'ਚ ਖੇਡੇ ਗਏ ਮੁਕਾਬਲੇ ਨੂੰ ਦੁਨੀਆਭਰ 'ਚ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਹੈ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਦੇਖਣ ਲਈ ਕੁੱਲ 7 ਲੱਖ 50 ਹਜ਼ਾਰ ਲੋਕਾਂ ਦੇ ਐਪਲੀਕੇਸ਼ਨ ਆਈਆਂ ਸਨ। ਹਾਲਾਂਕਿ ਮੈਨਚੇਸਟਰ ਦੇ ਓਲਡ ਟ੍ਰੇਫਡਰ ਮੈਦਾਨ 'ਚ ਕੁੱਲ 23,000 ਲੋਕਾਂ ਦੇ ਹੀ ਬੈਠਣ ਦੀ ਸਮਰੱਥਾ ਹੈ। ਭਾਰਤ ਨੇ ਇਹ ਮੁਕਾਬਲਾ ਡਕਵਰਥ ਲੁਇਸ ਨਿਯਮ ਦੇ ਤਹਿਤ 89 ਦੌੜਾਂ ਨਾਲ ਜਿੱਤਿਆ ਸੀ। ਕ੍ਰਿਕਟ ਦੇ ਇਨ੍ਹਾਂ ਦੋ ਤੱਗੜੇ ਵਿਰੋਧੀ ਦੇਸ਼ਾਂ ਦੇ 'ਚ ਵਨ ਡੇ ਕ੍ਰਿਕਟ ਸੰਬੰਧ ਪਿਛਲੇ ਕਈ ਸਾਲਾਂ ਟੁੱਟੇ ਪਏ ਹਨ ਤੇ ਉਨ੍ਹਾਂ ਦੇ ਵਿਚਕਾਰ ਆਈ. ਸੀ. ਸੀ ਟੂਰਨਾਮੈਂਟ 'ਚ ਹੀ ਮੁਕਾਬਲਾ ਹੋ ਪਾਉਂਦਾ ਹੈ। ਇਹੀ ਵਜ੍ਹਾ ਹੈ ਕਿ ਇਸ ਮੈਚ ਨੂੰ ਦੇਖਣ ਦਾ ਜਨੂੰਨ ਹੱਦਾਂ ਪਾਰ ਜਾਂਦਾ ਹੈ। ਭਾਰਤ ਤੇ ਪਾਕਿਸਤਾਨ ਦੇ ਵਿਚਕਾਰ 2015 ਤੋਂ ਵਰਲਡ ਕੱਪ 'ਚ ਆਸਟਰੇਲੀਆ ਦੇ ਐਡਿਲੇਡ 'ਚ ਖੇਡੇ ਗਏ ਮੁਕਾਬਲੇ ਨੂੰ ਦੁਨੀਆਭਰ 'ਚ 50 ਕਰੋੜ ਲੋਕਾਂ ਨੇ ਵੇਖਿਆ ਸੀ।