ਖੇਲੋ ਇੰਡੀਆ ਯੂਨੀਵਰਸਿਟੀ ਰਾਹੀਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ 'ਚ ਮਦਦ ਮਿਲੇਗੀ : ਠਾਕੁਰ
Friday, Apr 22, 2022 - 03:06 AM (IST)
ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ (ਕੇ. ਆਈ. ਯੂ. ਜੀ.) ਰਾਹੀਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਵਿਚ ਮਦਦ ਮਿਲੇਗੀ। ਠਾਕੁਰ ਕਰਨਾਟਕ ਵਿਚ ਆਯੋਜਿਤ ਹੋਣ ਵਾਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਬਾਰੇ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਸਨ। ਗੱਲਬਾਤ ਦੌਰਾਨ ਖੇਡ ਵਿਭਾਗ ਦੇ ਸਕੱਤਰ ਸੁਜਾਤਾ ਚਤੁਰਵੇਦੀ, ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।
ਇਹ ਖ਼ਬਰ ਪੜ੍ਹੋ- ਪਹਿਲੀ ਵਨ ਡੇ ਸੀਰੀਜ਼ ਲਈ ਨੀਦਰਲੈਂਡ ਦੌਰੇ 'ਤੇ ਜਾਵੇਗੀ ਪਾਕਿ ਕ੍ਰਿਕਟ ਟੀਮ
ਯੂਨੀਵਰਸਿਟੀ ਖੇਡਾਂ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ, ਜਿਨ੍ਹਾਂ ਨੇ ਖੇਡਾਂ ਦੇ ਪਹਿਲੇ ਆਯੋਜਨ ਵਿਚ ਮੁਕਾਬਲੇਬਾਜ਼ਾਂ ਨੂੰ ਸੰਬੋਧਿਤ ਕੀਤਾ ਸੀ ਅਤੇ ਓਲੰਪਿਕ ਸਮੇਤ ਪ੍ਰਮੁੱਖ ਕੌਮਾਂਤਰੀ ਟੂਰਨਾਮੈਂਟਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਐਥਲੀਟਾਂ ਨੂੰ ਇਕ ਠੋਸ ਆਧਾਰ ਦੇ ਰੂਪ ਵਿਚ ਯੂਨੀਵਰਸਿਟੀ ਖੇਡਾਂ ਦੇ ਮਹੱਤਵ ਦੇ ਬਾਰੇ ਵਿਚ ਦੱਸਿਆ ਸੀ।
ਇਹ ਖ਼ਬਰ ਪੜ੍ਹੋ- ਦਿੱਲੀ ਨੇ ਬਣਾਇਆ Powerplay ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ-ਪ੍ਰਿਥਵੀ ਜੁੜੇ ਇਸ ਲਿਸਟ 'ਚ
ਠਾਕੁਰ ਨੇ ਕਿਹਾ ਕਿ ਕੇ. ਆਈ. ਯੂ. ਜੀ. 2021 ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਦੂਜਾ ਆਯੋਜਨ ਹੈ, ਜਿਹੜੀਆਂ ਬੈਂਗਲੁਰੂ ਵਿਚ ਖਤਮ ਹੋਣਗੀਆਂ। ਇਹ ਪ੍ਰਤੀਯੋਗਿਤਾ ਕਰਨਾਟਕ ਸਰਕਾਰ ਵਲੋਂ ਭਾਰਤ ਸਰਕਾਰ ਦੇ ਨੌਜਵਾਨ ਤੇ ਖੇਡ ਮੰਤਰਾਲਾ ਦੇ ਸਹਿਯੋਗ ਨਲ 24 ਅਪ੍ਰੈਲ ਤੋਂ 3 ਮਈ 2022 ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਖੇਡ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਲੱਗਭਗ 190 ਯੂਨੀਵਰਸਿਟੀਆਂ ਦੇ 3879 ਤੋਂ ਵੱਧ ਮੁਕਾਬਲੇਬਾਜ਼ ਹਿੱਸਾ ਲੈਣਗੇ, ਜਿਹੜੇ 20 ਖੇਤਰਾਂ ਵਿਚ 257 ਸੋਨ ਤਮਗਿਆਂ ਲਈ ਸੰਘਰਸ਼ ਕਰਨਗੇ, ਜਿਸ ਵਿਚ ਤਲਖੰਬ ਤੇ ਯੋਗਾਸਨ ਵਰਗੀਆ ਸਵਦੇਸ਼ੀ ਖੇਡਾਂ ਸ਼ਾਮਲ ਹਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ