ਇਸ ਦਿੱਗਜ ਦਾ ਵੱਡਾ ਬਿਆਨ, ਆਸਟਰੇਲੀਆ ਨੂੰ ਉਸ ਦੇ ਘਰ 'ਚ ਹਰਾ ਸਕਦੀ ਹੈ ਸਿਰਫ ਟੀਮ ਇੰਡੀਆ

Tuesday, Dec 03, 2019 - 12:48 PM (IST)

ਇਸ ਦਿੱਗਜ ਦਾ ਵੱਡਾ ਬਿਆਨ, ਆਸਟਰੇਲੀਆ ਨੂੰ ਉਸ ਦੇ ਘਰ 'ਚ ਹਰਾ ਸਕਦੀ ਹੈ ਸਿਰਫ ਟੀਮ ਇੰਡੀਆ

ਸਪੋਰਟਸ ਡੈਸਕ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਸਿਰਫ ਭਾਰਤੀ ਕ੍ਰਿਕਟ ਟੀਮ ਹੀ ਆਸਟਰੇਲੀਆ ਨੂੰ ਉਸ ਦੇ ਘਰੇਲੂ ਮੈਦਾਨ 'ਤੇ ਹਰਾ ਸਕਦੀ ਹੈ। ਆਸਟਰੇਲੀਆ ਨੇ ਸੋਮਵਾਰ ਨੂੰ ਪਾਕਿਸਤਾਨ ਨੂੰ ਦੂਜੇ ਡੇ-ਨਾਈਟ ਕ੍ਰਿਕਟ ਟੈਸਟ 'ਚ ਪਾਰੀ ਅਤੇ 48 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 2-0 ਨਾਲ ਕਲੀਨ ਸਵੀਪ ਕਰ ਲਈ। ਵਾਨ ਨੇ ਕਿਹਾ, ''ਮੌਜੂਦਾ ਆਸਟਰੇਲੀਆਈ ਟੀਮ ਨੂੰ ਉਸ ਦੇ ਹਾਲਾਤ 'ਚ ਹਰਾਉਣ ਦੀ ਸਮਰੱਥਾ ਸਿਰਫ ਤੇ ਸਿਰਫ ਭਾਰਤੀ ਟੀਮ 'ਚ ਹੀ ਹੈ।''PunjabKesari
ਵਰਲਡ ਟੈਸਟ ਚੈਂਪੀਅਨਸ਼ਿਪ 'ਚ ਆਸਟਰੇਲੀਆ ਨੇ ਇਸ ਕਲੀਨ ਸਵੀਪ ਦੇ ਨਾਲ ਨੰਬਰ ਇਕ 'ਤੇ ਚੱਲ ਰਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੇ ਨਾਲ ਆਪਣਾ ਫਰਕ ਘੱਟ ਕਰ ਲਿਆ ਹੈ। ਭਾਰਤ ਦੇ ਕੋਲ ਹੁਣ ਤੱਕ 360 ਅੰਕ ਹਨ ਜਦ ਕਿ ਆਸਟਰੇਲੀਆ 176 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ। ਇੰਗਲੈਂਡ 'ਚ ਆਸਟਰੇਲੀਆ ਨੇ 2-2 ਨਾਲ ਏਸ਼ੇਜ਼ ਸੀਰੀਜ਼ ਨੂੰ ਡਰਾ ਕਰਾਇਆ ਸੀ ਜਦ ਕਿ ਆਪਣੇ ਘਰੇਲੂ ਸੈਸ਼ਨ ਦੀ ਸ਼ੁਰੂਆਤ 'ਚ ਆਸਟਰੇਲੀਆ ਨੇ ਪਾਕਿਸਤਾਨ 'ਤੇ ਕਲੀਨ ਸਵੀਪ ਦਰਜ ਕਰ ਹਾਲਤ ਮਜਬੂਤ ਕਰ ਲਈ ਹੈ। ਆਸਟਰੇਲੀਆ ਨੇ ਸੀਰੀਜ਼ ਦੇ ਦੋਵਾਂ ਮੈਚਾਂ 'ਚ ਪਾਰੀ ਨਾਲ ਜਿੱਤ ਦਰਜ ਕੀਤੀ ਹੈ।PunjabKesari
ਆਸਟਰੇਲਿਆ ਹੁਣ ਘਰੇਲੂ ਮੈਦਾਨ ਉੱਤੇ ਗੁਆਂਢੀ ਨਿਊਜ਼ੀਲੈਂਡ ਦੇ ਨਾਲ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗਾ। ਭਾਰਤੀ ਟੀਮ ਸਾਲ 2020 'ਚ ਆਸਟਰੇਲੀਆ ਦੌਰੇ 'ਤੇ ਟੈਸਟ ਸੀਰੀਜ਼ ਖੇਡੇਗੀ। ਕਪਤਾਨ ਵਿਰਾਟ ਦੀ ਅਗੁਵਾਈ 'ਚ ਭਾਰਤ ਫਿਲਹਾਲ ਨੰਬਰ ਇਕ ਟੈਸਟ ਟੀਮ ਹੈ ਜਿਨ੍ਹੇ ਆਪਣੀਆਂ ਆਖਰੀ ਸੱਤ ਟੈਸਟ ਸੀਰੀਜ਼ ਜਿੱਤੀਆਂ ਹਨ । ਭਾਰਤ ਨੇ ਇਸ ਸਾਲ ਜਨਵਰੀ 'ਚ ਪਹਿਲੀ ਵਾਰ ਆਸਟਰੇਲੀਆ ਦੀ ਜ਼ਮੀਨ 'ਤੇ ਟੈਸਟ ਸੀਰੀਜ਼ ਜਿੱਤੀ ਸੀ।PunjabKesari


Related News