ਇਕ ਹਾਰ ਨਾਲ ਟੀਮ ਖਰਾਬ ਨਹੀਂ ਹੋ ਜਾਂਦੀ : ਵਿਰਾਟ

2/24/2020 6:41:35 PM

ਨਵੀਂ ਦਿੱਲੀ : ਭਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਹੱਥੋਂ ਪਹਿਲਾ ਕ੍ਰਿਕਟ ਟੈਸਟ ਸਵਾ ਤਿੰਨ ਦਿਨਾਂ ਵਿਚ ਹੀ 10 ਵਿਕਟਾਂ ਨਾਲ ਗੁਆਉਣ ਦੇ ਬਾਵਜੂਦ ਟੀਮ ਦਾ ਬਚਾਅ ਕਰਦਿਆਂ ਕਿਹਾ ਕਿ ਇਕ ਹਾਰ ਨਾਲ ਟੀਮ ਖਰਾਬ ਨਹੀਂ ਹੋ ਜਾਂਦੀ। ਵਿਰਾਟ ਨੇ ਕਿਹਾ ਭਾਰਤੀ ਟੀਮ ਦੇ ਵੇਲਿੰਗਟਨ ਟੈਸਟ ਵਿਚ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ 'ਤੇ ਕਿਹਾ, ''ਮੈਂ ਮੰਨਦਾ ਹਾਂ ਕਿ ਅਸੀਂ ਇਸ ਮੈਚ ਵਿਚ ਬਿਲਕੁਲ ਵੀ ਮੁਕਾਬਲਾ ਨਹੀਂ ਕਰ ਸਕੇ ਸਨ। ਅਸੀਂ ਪਹਿਲੀ ਪਾਰੀ ਵਿਚ ਖਰਾਬ ਬੱਲੇਬਾਜ਼ੀ ਕੀਤੀ ਤੇ ਖੁਦ ਨੂੰ ਨਿਰਾਸ਼ ਕੀਤਾ ਪਰ ਨਾਲ ਹੀ ਮੇਰਾ ਇਹ ਵੀ ਮੰਨਣਾ ਹੈ ਕਿ ਇਸ ਇਕ ਹਾਰ ਨਾਲ ਸਾਡੀ  ਟੀਮ ਖਰਾਬ ਨਹੀਂ ਹੋ ਜਾਂਦੀ ਤੇ ਸਾਡੀ ਸੋਚ ਉਹ ਹੀ ਰਹੇਗੀ ਜਿਹੜੀ ਪਹਿਲਾਂ ਸੀ।

PunjabKesari

ਕਪਤਾਨ ਨੇ ਇਸ ਪ੍ਰਦਰਸ਼ਨ 'ਤੇ ਕਿਹਾ, ''ਸਾਨੂੰ ਪਤਾ ਹੈ ਕਿ ਅਸੀਂ ਖਰਾਬ ਖੇਡੇ ਹਾਂ ਪਰ ਬਾਹਰ ਜਿਹੜੇ ਲੋਕ ਸਾਡੇ ਪ੍ਰਦਰਸ਼ਨ ਨੂੰ ਲੈ ਕੇ ਗੱਲਾਂ ਕਰ ਰਹੇ ਹਨ, ਅਸੀਂ ਉਸ 'ਤੇ ਜ਼ਿਆਦਾ ਧਿਆਨ ਨਹੀਂ ਦੇ ਰਹਾ ਹਾਂ। ਜੇਕਰ ਤੁਸੀਂ ਬਾਹਰ ਦੀਆਂ ਗੱਲਾਂ 'ਤੇ ਧਿਆਨ ਦੇਵੋਗੇ ਤਾਂ ਉਹ ਸੱਤਵਾਂ-ਅੱਠਵੇਂ ਨੰਬਰ 'ਤੇ ਪਹੁੰਚ ਜਾਣਗੇ। ਅਸੀਂ ਇਸ ਹਾਰ ਨੂੰ ਵੀ ਬਹੁਤ ਜ਼ਿਆਦਾ ਤਵੱਜੋ ਨਹੀਂ ਦੇਵਾਂਗਾ ਤੇ ਆਪਣੀ ਖੇਡ 'ਤੇ ਧਿਆਨ ਲਗਾਵਾਂਗੇ। ਅਸੀਂ ਹਾਂ-ਪੱਖੀ ਸੋਚ ਦੇ ਨਾਲ ਵਾਪਸੀ ਕਰਾਂਗੇ ਤੇ ਦੂਜੇ ਟੈਸਟ ਵਿਚ ਜਿੱਤ ਹਾਸਲ ਕਰਾਂਗੇ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ