ਭਾਰਤ ’ਚ ਓਲੰਪਿਕ ਜ਼ਰੂਰ ਹੋਣੇ ਚਾਹੀਦੇ ਨੇ : ਰਾਸ਼ਟਰਪਤੀ ਮੁਰਮੂ

Thursday, Aug 29, 2024 - 12:16 PM (IST)

ਭਾਰਤ ’ਚ ਓਲੰਪਿਕ ਜ਼ਰੂਰ ਹੋਣੇ ਚਾਹੀਦੇ ਨੇ : ਰਾਸ਼ਟਰਪਤੀ ਮੁਰਮੂ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਮੰਨਣਾ ਹੈ ਕਿ 2036 ਓਲੰਪਿਕ ਦੀ ਮੇਜ਼ਬਾਨੀ ਲਈ ਭਾਰਤ ਦੀ ਮਹੱਤਵਪੂਰਨ ਬੋਲੀ ਸਹੀ ਦਿਸ਼ਾ ਵਿਚ ਉਠਾਇਆ ਗਿਆ ਕਦਮ ਹੈ ਕਿਉਂਕਿ ਇਸ ਨਾਲ ਨਾ ਸਿਰਫ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਸਗੋਂ ਦੇਸ਼ ਦੇ ਖੇਡ ਦ੍ਰਿਸ਼ ਵਿਚ ਯੋਗਤਾ ਨੂੰ ਵੀ ਬੜ੍ਹਾਵਾ ਮਿਲੇਗਾ।
ਰਾਸ਼ਟਰਪਤੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਸੀਨੀਅਰ ਸੰਪਾਦਕਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਕਬੱਡੀ ਵਰਗੀਆਂ ਭਾਰਤ ਦੀਆਂ ਸਵਦੇਸ਼ੀ ਖੇਡਾਂ ਦੀ ਸ਼ਲਾਘਾ ਕੀਤੀ।
ਮੁਰਮੂ ਨੇ ਕਿਹਾ,‘‘ਮੈਨੂੰ ਖੇਡਾਂ ਦੇਖਣਾ ਪਸੰਦ ਹੈ, ਹਾਲਾਂਕਿ ਮੈਨੂੰ ਖੇਡਣ ਦੇ ਜ਼ਿਆਦਾ ਮੌਕੇ ਨਹੀਂ ਮਿਲੇ ਪਰ ਜਦੋਂ ਵੀ ਮੌਕਾ ਮਿਲਿਆ, ਮੈਂ ਭਾਰਤੀ ਖੇਡਾਂ ਨੂੰ ਪਹਿਲ ਦਿੱਤੀ।’’ ਰਾਸ਼ਟਰਪਤੀ ਨੇ ਕਿਹਾ,‘‘ਓਲੰਪਿਕ ਖੇਡਾਂ ਨਿਸ਼ਿਚਤ ਰੂਪ ਨਾਲ ਭਾਰਤ ਵਿਚ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਲੋਕ ਉਤਸ਼ਾਹਿਤ ਹੋਣਗੇ ਤੇ ਖੇਡਾਂ ਵਿਚ ਯੋਗਤਾ ਨੂੰ ਬੜ੍ਹਾਵਾ ਮਿਲੇਗਾ।’’


author

Aarti dhillon

Content Editor

Related News