ਅਜ਼ਹਰੂਦੀਨ ਦੇ ਨਾਂ ''ਤੇ ਸਟੈਂਡ ਦੀ ਘੁੰਡ ਚੁਕਾਈ

Saturday, Dec 07, 2019 - 01:30 AM (IST)

ਅਜ਼ਹਰੂਦੀਨ ਦੇ ਨਾਂ ''ਤੇ ਸਟੈਂਡ ਦੀ ਘੁੰਡ ਚੁਕਾਈ

ਹੈਦਰਾਬਾਦ— ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਨਾਂ 'ਤੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੇ ਸਟੈਂਡ ਦੀ ਸ਼ੁੱਕਰਵਾਰ ਘੁੰਡ ਚੁਕਾਈ ਕੀਤੀ ਗਈ। ਅਜ਼ਹਰੂਦੀਨ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਰਿਹਾ ਹੈ ਤੇ ਉਸ ਨੇ ਤਿੰਨ ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਭਾਰਤੀ ਦੀ ਕਪਤਾਨੀ ਕੀਤੀ ਸੀ। 56 ਸਾਲਾ ਅਜ਼ਹਰੂਦੀਨ ਨੂੰ ਹਾਲ ਹੀ ਵਿਚ ਹੈਦਰਾਬਾਦ ਕ੍ਰਿਕਟ ਸੰਘ ਦਾ ਮੁਖੀ ਚੁਣਿਆ ਗਿਆ ਸੀ। ਸਟੇਡੀਅਮ ਦੇ ਨਾਰਥ ਸਟੈਂਡ ਦਾ ਨਾਂ ਉਸ ਦੇ ਨਾਂ 'ਤੇ ਰੱਖਿਆ ਗਿਆ ਹੈ। ਅਜ਼ਹਰ ਨੇ ਭਾਰਤ ਲਈ 99 ਟੈਸਟ ਤੇ 334 ਵਨ ਡੇ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ ਕ੍ਰਮਵਾਰ 6215 ਤੇ 9378 ਦੌੜਾਂ ਬਣਾਈਆਂ। ਹੈਦਰਾਬਾਦ ਦੇ ਬੱਲੇਬਾਜ਼ ਅਜ਼ਹਰ ਨੇ ਫਸਟ ਕਲਾਸ ਕ੍ਰਿਕਟ 'ਚ 229 ਮੈਚਾਂ 'ਚ 15855 ਦੌੜਾਂ ਬਣਾਈਆਂ ਸਨ ਜਦਕਿ ਲਿਸਟ ਏ 'ਚ ਉਸਦੇ ਨਾਂ 432 ਮੈਚਾਂ 'ਚ 12931 ਦੌੜਾਂ ਦਰਜ ਹਨ।


author

Gurdeep Singh

Content Editor

Related News