NZ vs SL, CWC 23 : ਨਿਊਜ਼ੀਲੈਂਡ ਲਈ ''ਕਰੋ ਜਾਂ ਮਰੋ'' ਦਾ ਮੁਕਾਬਲਾ, ਬਾਰਿਸ਼ ਪੈਦਾ ਕਰ ਸਕਦੀ ਹੈ ਖਤਰਾ

Wednesday, Nov 08, 2023 - 04:00 PM (IST)

NZ vs SL, CWC 23 : ਨਿਊਜ਼ੀਲੈਂਡ ਲਈ ''ਕਰੋ ਜਾਂ ਮਰੋ'' ਦਾ ਮੁਕਾਬਲਾ, ਬਾਰਿਸ਼ ਪੈਦਾ ਕਰ ਸਕਦੀ ਹੈ ਖਤਰਾ

ਬੈਂਗਲੁਰੂ— ਸ਼ੁਰੂਆਤੀ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦੀ ਮੁਹਿੰਮ ਮੱਠੀ ਪੈ ਗਈ ਹੈ ਅਤੇ ਹੁਣ ਵੀਰਵਾਰ ਨੂੰ ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੇ 'ਕਰੋ ਜਾਂ ਮਰੋ' ਮੈਚ 'ਚ ਉਸ ਨੂੰ ਕਿਸੇ ਵੀ ਕੀਮਤ 'ਤੇ ਮੁੜ ਗਤੀ ਹਾਸਲ ਕਰਨੀ ਹੋਵੇਗੀ। ਨਿਊਜ਼ੀਲੈਂਡ ਦੇ ਆਖਰੀ ਲੀਗ ਮੈਚ 'ਤੇ ਵੀ ਮੀਂਹ ਦਾ ਖਤਰਾ ਹੈ। ਨਿਊਜ਼ੀਲੈਂਡ ਦੇ ਅੱਠ ਅੰਕ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਹਾਰ ਜਾਂ ਮੀਂਹ ਕਾਰਨ ਮੈਚ ਰੱਦ ਹੁੰਦਾ ਹੈ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ।
ਅੰਕਾਂ ਦਾ ਖੇਡ
ਨਿਊਜ਼ੀਲੈਂਡ ਟੇਬਲ 'ਚ ਚੌਥੇ ਸਥਾਨ 'ਤੇ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵੀ ਅੱਠ ਅੰਕ ਹਨ। ਪਾਕਿਸਤਾਨ ਦੀ ਰਨ ਰੇਟ ਪਲੱਸ 0.036 ਹੈ ਜਦਕਿ ਅਫਗਾਨਿਸਤਾਨ ਦੀ 0.338 ਮਾਇਨਸ ਹੈ। ਦੋਵਾਂ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਵੀ ਸੰਭਾਵਨਾ ਹੈ ਬਸ਼ਰਤੇ ਪਾਕਿਸਤਾਨ ਇੰਗਲੈਂਡ ਨੂੰ ਹਰਾਉਂਦਾ ਹੋਵੇ ਜਾਂ ਅਫਗਾਨਿਸਤਾਨ ਆਖਰੀ ਲੀਗ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਉਂਦਾ ਹੋਵੇ। ਅਜਿਹੇ 'ਚ ਨਿਊਜ਼ੀਲੈਂਡ ਨੂੰ ਵੱਡੇ ਫਰਕ ਨਾਲ ਜਿੱਤਣਾ ਹੋਵੇਗਾ ਜਿਸ ਦੀ ਰਨ ਰੇਟ ਫਿਲਹਾਲ 0.398 ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਨਿਊਜ਼ੀਲੈਂਡ ਲਈ ਜਿੱਤ ਜ਼ਰੂਰੀ 
ਨਿਊਜ਼ੀਲੈਂਡ ਲਈ ਹਾਲਾਤ ਬਹੁਤੇ ਚੰਗੇ ਨਹੀਂ ਹਨ ਅਤੇ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਉਸ ਨੂੰ ਹਰ ਕੀਮਤ 'ਤੇ ਜਿੱਤ ਹਾਸਲ ਕਰਨੀ ਹੋਵੇਗੀ। ਇੰਗਲੈਂਡ ਵਾਂਗ ਹੀ ਨਿਊਜ਼ੀਲੈਂਡ ਦੇ ਬੱਲੇਬਾਜ਼ ਦੱਖਣੀ ਅਫ਼ਰੀਕਾ ਖ਼ਿਲਾਫ਼ ਮੈਚ ਨੂੰ ਛੱਡ ਕੇ ਬਾਕੀ ਸਾਰੇ ਮੈਚਾਂ ਵਿੱਚ ਫੇਲ ਨਹੀਂ ਹੋਏ ਪਰ ਗੇਂਦਬਾਜ਼ ਲੋੜ ਦੇ ਸਮੇਂ ਪ੍ਰਦਰਸ਼ਨ ਨਹੀਂ ਕਰ ਸਕੇ। ਇਸੇ ਮੈਦਾਨ 'ਤੇ ਨਿਊਜ਼ੀਲੈਂਡ ਨੇ ਪਾਕਿਸਤਾਨ ਖ਼ਿਲਾਫ਼ 400 ਦੌੜਾਂ ਬਣਾਈਆਂ ਸਨ ਪਰ ਉਸ ਦੇ ਗੇਂਦਬਾਜ਼ ਪਾਕਿਸਤਾਨ ਦੇ ਫਖਰ ਜ਼ਮਾਨ ਦਾ ਸਾਥ ਨਹੀਂ ਦੇ ਸਕੇ। ਔਖੇ ਹਾਲਾਤ ਵਿੱਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਆਪਣੀ ਲੈਅ ਗੁਆ ਦਿੱਤੀ ਹੈ। ਇਥੋਂ ਤੱਕ ਕਿ ਟ੍ਰੇਂਟ ਬੋਲਟ ਅਤੇ ਟਿਮ ਸਾਊਥੀ ਵਰਗੇ ਅਨੁਭਵੀ ਗੇਂਦਬਾਜ਼ਾਂ ਕੋਲ ਵੀ ਪਲਾਨ ਬੀ ਨਹੀਂ ਸੀ।
ਸੱਟਾਂ ਦਾ ਪ੍ਰਭਾਵ
ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਨੇ ਇਕੱਲੇ ਹੀ ਕਿਲ੍ਹੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਦੇ ਖ਼ਿਲਾਫ਼ ਅਨਿਯਮਿਤ ਸਪਿਨਰ ਗਲੇਨ ਫਿਲਿਪਸ 'ਤੇ ਭਰੋਸਾ ਵੀ ਉਜਾਗਰ ਹੋਇਆ ਸੀ। ਕੀਵੀ ਗੇਂਦਬਾਜ਼ ਮੱਧ ਅਤੇ ਆਖਰੀ ਓਵਰਾਂ 'ਚ ਦਬਾਅ ਬਣਾਉਣ 'ਚ ਨਾਕਾਮ ਰਹੇ ਹਨ ਅਤੇ ਸ਼੍ਰੀਲੰਕਾ ਖ਼ਿਲਾਫ਼ ਇਸ 'ਚ ਸੁਧਾਰ ਕਰਨਾ ਹੋਵੇਗਾ। ਵਿਸ਼ਵ ਕੱਪ 2019 ਦੀ ਉਪ ਜੇਤੂ ਕੀਵੀ ਟੀਮ ਦਾ ਪ੍ਰਦਰਸ਼ਨ ਮੁੱਖ ਖਿਡਾਰੀਆਂ ਦੇ ਸੱਟਾਂ ਕਾਰਨ ਪ੍ਰਭਾਵਿਤ ਹੋਇਆ ਹੈ।
ਕਪਤਾਨ ਕੇਨ ਵਿਲੀਅਮਸਨ, ਜਿੰਮੀ ਨੀਸ਼ਮ, ਮੈਟ ਹੈਨਰੀ ਅਤੇ ਲਾਕੀ ਫਰਗੂਸਨ ਵਰਗੇ ਖਿਡਾਰੀ ਸੱਟ ਕਾਰਨ ਨਹੀਂ ਖੇਡ ਸਕੇ। ਵਿਲੀਅਮਸਨ ਨੇ ਹੁਣ ਤੱਕ ਸਿਰਫ਼ ਦੋ ਮੈਚ ਖੇਡੇ ਹਨ ਅਤੇ ਅੰਗੂਠੇ ਦੀ ਸੱਟ ਦੇ ਬਾਵਜੂਦ ਦੋ ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਨਿਊਜ਼ੀਲੈਂਡ ਨੇ ਲਗਾਤਾਰ ਚਾਰ ਮੈਚ ਹਾਰੇ ਹਨ। ਰਚਿਨ ਰਵਿੰਦਰਾ ਨੇ ਕਾਫ਼ੀ ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ ਸ਼੍ਰੀਲੰਕਾ ਖ਼ਿਲਾਫ਼ ਵੀ ਇਹ ਲੈਅ ਬਰਕਰਾਰ ਰੱਖਣੀ ਹੋਵੇਗੀ। ਡੇਵੋਨ ਕੋਨਵੇ ਇੰਗਲੈਂਡ ਖ਼ਿਲਾਫ਼ ਪਹਿਲੇ ਮੈਚ 'ਚ ਸੈਂਕੜਾ ਲਗਾਉਣ ਤੋਂ ਬਾਅਦ ਨਹੀਂ ਚੱਲ ਸਕਿਆ। ਉਹ 30-40 ਦੇ ਸਕੋਰ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕਿਆ।
ਸ਼੍ਰੀਲੰਕਾ ਸਨਮਾਨ ਨਾਲ ਅਲਵਿਦਾ ਕਹਿਣਾ ਚਾਹੇਗਾ
ਦੂਜੇ ਪਾਸੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਸ਼੍ਰੀਲੰਕਾ ਦੀ ਟੀਮ ਕੋਲ ਪਥੁਮ ਨਿਸਾਂਕਾ ਅਤੇ ਸਦੀਰਾ ਸਮਰਾਵਿਕਰਮਾ ਵਰਗੇ ਬੱਲੇਬਾਜ਼ ਹਨ। ਉਸ ਨੂੰ ਵੀ ਮਹੱਤਵਪੂਰਨ ਖਿਡਾਰੀਆਂ ਦੀਆਂ ਸੱਟਾਂ ਨੇ ਪ੍ਰਭਾਵਿਤ ਕੀਤਾ ਹੈ। ਹੁਣ ਉਹ ਜਿੱਤ ਦੇ ਨਾਲ ਸਨਮਾਨਜਨਕ ਵਿਦਾਇਗੀ ਲੈਣ ਦੇ ਇਰਾਦੇ ਨਾਲ ਇਸ ਮੈਚ ਵਿੱਚ ਉਤਰੇਗਾ।

ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਟੀਮਾਂ:
ਨਿਊਜ਼ੀਲੈਂਡ: ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਟ੍ਰੇਂਟ ਬੋਲਟ, ਲਾਕੀ ਫਰਗੂਸਨ, ਮੈਟ ਹੈਨਰੀ।
ਸ਼੍ਰੀਲੰਕਾ : ਕੁਸਲ ਮੇਂਡਿਸ (ਕਪਤਾਨ), ਕੁਸਲ ਪਰੇਰਾ, ਪਥੁਮ ਨਿਸਾਂਕਾ, ਦੁਸ਼ਮੰਥਾ ਚਮੀਰਾ, ਦਿਮੁਥ ਕਰੁਣਾਰਤਨੇ, ਸਦੀਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਮਹੇਸ਼ ਤੀਕਸ਼ਾਨਾ, ਦੁਨਿਥ ਵੇਲਾਲੇਜ, ਕਸੁਨ ਰਜਿਥਾ, ਡੀਏਂਜਲਾ ਦੁਸ਼ਮਨ, ਐਂਜਲੋ ਮੈਥਿਊਜ਼, ਦਿਲਸ਼ਾਨ ਮਦੁਸ਼ੰਕਾ, ਦੁਸ਼ਾਨ ਹੇਮੰਥਾ, ਚਮਿਕਾ ਕਰੁਣਾਰਤਨੇ।
ਸਮਾਂ: ਦੁਪਹਿਰ 2 ਵਜੇ ਤੋਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News