ਐੱਨ. ਆਰ. ਏ. ਆਈ. 14 ਸਤੰਬਰ ਨੂੰ ਆਪਣਾ ਮੁਖੀ ਚੁਣੇਗੀ
Sunday, Aug 11, 2024 - 11:02 AM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) 14 ਸਤੰਬਰ ਨੂੰ ਆਪਣਾ ਮੁਖੀ ਚੁਣੇਗਾ ਕਿਉਂਕਿ ਇਹ ਅਹੁਦਾ ਪਿਛਲੇ ਸਾਲ ਰਣਇੰਦਰ ਸਿੰਘ ਦੇ 12 ਸਾਲ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਖਾਲੀ ਪਿਆ ਹੈ।
ਐੱਨ. ਆਰ. ਏ. ਆਈ. ਦੇ ਜਨਰਲ ਸਕੱਤਰ ਸੁਲਤਾਨ ਸਿੰਘ ਨੇ ਦੱਸਿਆ ਕਿ ਚੋਣਾਂ ਮੌਜੂਦਾ ਚੋਣਾਵੀਂ ਪੜਾਅ ਵਿਚ ਬਚੇ ਹੋਏ ਕਾਰਜਕਾਲ ਲਈ ਹੀ ਹੋਣਗੀਆਂ ਤੇ ਇਹ ਕਾਰਜਕਾਲ ਪ੍ਰਭਾਵੀ ਰੂਪ ਨਾਲ ਸਿਰਫ ਇਕ ਸਾਲ ਦਾ ਹੈ। ਸਿੰਘ ਨੇ ਕਿਹਾ, ‘‘ਚੋਣ ਸਿਰਫ ਬਚੇ ਹੋਏ ਕਾਰਜਕਾਲ ਲਈ ਮੁਖੀ ਅਹੁਦੇ ਲਈ ਹੋਵੇਗੀ। ਅਸੀਂ 14 ਸਤੰਬਰ ਨੂੰ ਦਿੱਲੀ ਵਿਚ ਆਮ ਸਭਾ ਦੀ ਮੀਟਿੰਗ ਬੁਲਾਵਾਂਗੇ ਤੇ ਉਸੇ ਦਿਨ ਮੁਖੀ ਦੀ ਚੋਣ ਕੀਤੀ ਜਾਵੇਗੀ।’’
ਪਿਛਲੇ ਸਾਲ ਖੇਡ ਮੰਤਰਾਲਾ ਨੇ ਨਿਰਦੇਸ਼ ਜਾਰੀ ਕੀਤਾ ਸੀ ਕਿ ਰਾਸ਼ਟਰੀ ਖੇਡ ਸੰਘਾਂ ਦੇ ਮੁਖੀ ਰਾਸ਼ਟਰੀ ਖੇਡ ਜਾਬਤੇ ਅਨੁਸਾਰ 12 ਸਾਲ ਤੋਂ ਵੱਧ ਸਮੇਂ ਤੱਕ ਅਹੁਦੇ ’ਤੇ ਨਹੀਂ ਰਹਿ ਸਕਦੇ। ਇਸ ਨਾਲ ਐੱਨ. ਆਰ. ਏ. ਆਈ. ਦੀ ਅਗਵਾਈ ਪਿਛਲੀ 16 ਮਹੀਨਿਆਂ ਤੋਂ ਸੀਨੀਅਰ ਉਪ ਮੁਖੀ ਕਲਿਕੇਸ਼ ਸਿੰਘ ਦੇਵ ਕਰ ਰਹੇ ਹਨ। ਪਿਛਲੇ ਸਾਲ ਅਪ੍ਰੈਲ ਵਿਚ ਰਣਇੰਦਰ ਸਿੰਘ ਦੇ ਅਹੁਦਾ ਛੱਡਣ ਤੋਂ ਬਾਅਦ ਉਸਨੇ ਕਾਰਜਭਾਰ ਸੰਭਾਲਿਆ ਸੀ।