'ਉਡਣਾ ਸਿੱਖ' ਦੀ ਯਾਦ ਹੋਵੇਗੀ ਤਾਜ਼ਾ, ਡਿਜੀਟਲ ਅਜਾਇਬਘਰ 'ਚ ਦਿਖੇਗੀ ਮਿਲਖਾ ਸਿੰਘ ਦੇ ਜੀਵਨ ਦੀ ਝਲਕ

Tuesday, Jan 18, 2022 - 03:10 PM (IST)

ਚੰਡੀਗੜ੍ਹ- ਮਿਲਖਾ ਸਿੰਘ ਦੇ ਜੀਵਨ 'ਤੇ ਇਕ ਨਿੱਜੀ ਕੰਪਨੀ ਡਿਜੀਟਲ ਅਜਾਇਬਘਰ ਤਿਆਰ ਕਰ ਰਹੀ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਇਹ ਕੰਪਨੀ ਇਕ ਚੈਰੀਟੇਬਲ ਟਰਸੱਟ ਦਾ ਵੀ ਨਿਰਮਾਣ ਕਰ ਰਹੀ ਹੈ, ਜੋ ਕਿ ਯੋਗ ਖਿਡਾਰੀਆਂ ਦੀ ਮਦਦ ਕਰੇਗਾ।

ਇਹ ਵੀ ਪੜ੍ਹੋ : ਅਭਿਆਸ ਲਈ ‘ਲੋਕਲ ਟਰੇਨ’ ਦਾ ਸਹਾਰਾ ਲੈਣ ਵਾਲੇ ਓਸਤਵਾਲ ਅੰਡਰ-19 ਵਿਸ਼ਵ ਕੱਪ ’ਚ ਕਰ ਰਹੇ ਹਨ ਕਮਾਲ

ਡਿਜੀਟਲ ਅਜਾਇਬਘਰ ਬਣਾਉਣ 'ਚ ਮਿਲਖਾ ਸਿੰਘ ਦਾ ਪਰਿਵਾਰ ਕੰਪਨੀ ਦੀ ਪੂਰੀ ਮਦਦ ਕਰ ਰਿਹਾ ਹੈ। ਪਰਿਵਾਰ ਵਲੋਂ ਕੰਪਨੀ ਨੂੰ ਮਿਲਖਾ ਸਿੰਘ ਤੇ ਉਨ੍ਹਾਂ ਨਾਲ ਜੁੜੀਆਂ ਪੁਰਾਣੀਆਂ ਤਸਵੀਰਾਂ ਉਪਲੱਬਧ ਕਰਾਈਆਂ ਗਈਆਂ  ਹਨ। ਜਦਕਿ, ਐੱਨ. ਆਈ. ਐੱਸ. ਪਟਿਆਲਾ 'ਚ ਮਿਲਖਾ ਸਿੰਘ ਦੇ ਪੁਰਾਣੇ ਤਮਗ਼ੇ ਤੇ ਜਿੱਤ ਦੀਆਂ ਯਾਦਾਂ ਦੀਆਂ ਤਸਵੀਰਾਂ ਵੀ ਡਿਜੀਟਲ ਅਜਾਇਬਘਰ ਦਾ ਹਿੱਸਾ ਹੋਣਗੀਆਂ।    

ਪਿਛਲੇ ਸਾਲ ਦੁਨੀਆ ਨੂੰ ਆਖ ਗਏ ਸਨ ਅਲਵਿਦਾ
ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਪਿਛਲੇ ਸਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਘਰ ਦੇ ਇਕ ਰਸੋਈਏ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਪਹਿਲਾਂ ਮਿਲਖਾ ਸਿੰਘ ਤੇ ਬਾਅਦ 'ਚ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਇਲਾਜ ਦੇ ਦੌਰਾਨ ਪਹਿਲਾਂ ਨਿਰਮਲ ਕੌਰ ਇਸ ਦੁਨੀਆ ਤੋਂ ਚਲੀ ਗਈ। ਉਨ੍ਹਾਂ ਤੋਂ ਬਾਅਦ ਮਿਲਖਾ ਸਿੰਘ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।

ਇਹ ਵੀ ਪੜ੍ਹੋ : ਬਿਲੀਅਰਡਸ ਖਿਡਾਰੀ ਅਡਵਾਨੀ ਕੋਵਿਡ-19 ਤੋਂ ਉੱਭਰੇ

ਮੈਡਮ ਤੁਸਾਦ ਅਜਾਇਬਘਰ 'ਚ ਲੱਗਾ ਹੈ ਮੋਮ ਦਾ ਪੁਤਲਾ
ਮਿਲਖਾ ਸਿੰਘ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਆਮ ਲੋਕਾਂ ਵਿਚਾਲੇ ਕਾਫੀ ਲੋਕਪ੍ਰਿਯ ਸਨ। ਚੰਡੀਗੜ੍ਹ ਦੇ ਸੈਕਟਰ-8 'ਚ ਉਹ ਆਪਣੀ ਪਤਨੀ ਤੇ ਪੁੱਤਰ ਜੀਵ ਮਿਲਖਾ ਸਿੰਘ ਦੇ ਨਾਲ ਰਹਿੰਦੇ ਸਨ। ਉਨ੍ਹਾਂ ਦੀ ਜ਼ਿੰਦਗੀ 'ਤੇ ਬਾਲੀਵੁੱਡ ਫ਼ਿਲਮ ਭਾਗ ਮਿਲਖਾ ਸਿੰਘ ਬਣੀ ਜੋ ਕਾਫੀ ਮਸ਼ਹੂਰ ਤੇ ਹਿੱਟ ਰਹੀ। ਜਦਕਿ ਮੈਡਮ ਤੁਸਾਦ ਅਜਾਇਬਘਰ 'ਚ ਉਨ੍ਹਾਂ ਦਾ ਮੋਮ ਦਾ ਪੁਤਲਾ ਵੀ ਰੱਖਿਆ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News