ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਸੱਟ ਕਾਰਨ ਏਟੀਪੀ ਫਾਈਨਲਜ਼ ਤੋਂ ਹਟਿਆ
Tuesday, Nov 05, 2024 - 06:41 PM (IST)
ਬੇਲਗ੍ਰੇਡ (ਸਰਬੀਆ) : ਨੋਵਾਕ ਜੋਕੋਵਿਚ ਨੇ ਮੰਗਲਵਾਰ ਨੂੰ ਸੱਟ ਕਾਰਨ ਮੁਕਾਬਲੇ ਤੋਂ ਹਟਣ ਦਾ ਐਲਾਨ ਕਰਦਿਆਂ ਆਪਣੇ ਏਟੀਪੀ ਫਾਈਨਲਜ਼ ਖ਼ਿਤਾਬ ਦਾ ਬਚਾਅ ਨਹੀਂ ਕੀਤਾ। ਜੋਕੋਵਿਚ ਨੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, ''ਮੈਂ ਅਸਲ 'ਚ ਹਿੱਸਾ ਲੈਣ ਲਈ ਉਤਸੁਕ ਸੀ ਪਰ ਸੱਟ ਕਾਰਨ ਮੈਂ ਅਗਲੇ ਹਫਤੇ ਨਹੀਂ ਖੇਡ ਸਕਾਂਗਾ। ਮੈਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦਾ ਹਾਂ ਜੋ ਇਸ ਈਵੈਂਟ ਦੌਰਾਨ ਮੈਨੂੰ ਮਿਲਣ ਦੀ ਯੋਜਨਾ ਬਣਾ ਰਹੇ ਸਨ।''
ਸੀਜ਼ਨ ਦੇ ਆਖਰੀ ਦੌਰ 'ਚ ਹੋਣ ਵਾਲਾ ਇਹ ਟੂਰਨਾਮੈਂਟ ਐਤਵਾਰ ਤੋਂ ਇਟਲੀ ਦੇ ਟਿਊਰਿਨ 'ਚ ਖੇਡਿਆ ਜਾਵੇਗਾ। ਜੋਕੋਵਿਚ ਇਹ ਖਿਤਾਬ ਰਿਕਾਰਡ ਸੱਤ ਵਾਰ ਜਿੱਤ ਚੁੱਕੇ ਹਨ। ਉਸ ਨੇ ਪਿਛਲੇ ਸਾਲ ਫਾਈਨਲ ਵਿੱਚ ਯਾਨਿਕ ਸਿੰਨਰ ਨੂੰ ਹਰਾਇਆ ਸੀ। ਸਿਨਰ ਇਸ ਸਮੇਂ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਹੈ।
ਜੋਕੋਵਿਚ ਨੇ ਕਿਹਾ, ''ਇਸ 'ਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਜਲਦੀ ਮਿਲਦੇ ਹਾਂ।'' ਜੋਕੋਵਿਚ ਨੇ ਇਸ ਤਰ੍ਹਾਂ ਮੌਜੂਦਾ ਸਾਲ ਦਾ ਅੰਤ 37 ਜਿੱਤਾਂ ਅਤੇ ਨੌਂ ਹਾਰਾਂ ਨਾਲ ਕੀਤਾ। ਇਸ ਦੌਰਾਨ ਉਸ ਨੇ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦਾ ਸੁਪਨਾ ਪੂਰਾ ਕੀਤਾ। ਪੈਰਿਸ ਓਲੰਪਿਕ ਵਿੱਚ ਸੋਨ ਤਮਗਾ ਜੋਕੋਵਿਚ ਦੇ ਕਰੀਅਰ ਦਾ 99ਵਾਂ ਟੂਰ ਪੱਧਰ ਦਾ ਖਿਤਾਬ ਸੀ। ਹਾਲਾਂਕਿ, ਉਹ ਇਸ ਸਾਲ ਇੱਕ ਵੀ ਗ੍ਰੈਂਡ ਸਲੈਮ ਜਿੱਤਣ ਵਿੱਚ ਅਸਫਲ ਰਿਹਾ।