ਨੋਵਾਕ ਜੋਕੋਵਿਚ ਓਲੰਪਿਕ ’ਚ ਹਿੱਸਾ ਲੈਣ ਲਈ ਟੋਕੀਓ ਪੁੱਜੇ
Thursday, Jul 22, 2021 - 11:59 AM (IST)
ਟੋਕੀਓ— ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਇੱਥੋਂ ਦੇ ਹਨੇਦਾ ਹਵਾਈ ਅੱਡੇ ’ਤੇ ਪਹੁੰਚੇ। ਪਿਛਲੇ ਵੀਰਵਾਰ ਨੂੰ ਜੋਕੋਵਿਚ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਟਿਕਟ (ਜਾਪਾਨ) ਦੀ ਰਿਜ਼ਰਵ ਕਰਾ ਲਈ ਹੈ ਤੇ ਉਨ੍ਹਾਂ ਨੂੰ ਟੋਕੀਓ ਓਲੰਪਿਕ ’ਚ ਸਰਬੀਆ ਦੀ ਨੁਮਾਇੰਦਗੀ ਕਰਨ ’ਤੇ ਮਾਣ ਹੈ। ਇਸ 34 ਸਾਲਾ ਖਿਡਾਰੀ ਨੇ ਹਾਲ ਹੀ ’ਚ ਵਿੰਬਲਡਨ ਦਾ ਖ਼ਿਤਾਬ ਜਿੱਤ ਕੇ ਰੋਜਰ ਫ਼ੈਡਰਰ ਤੇ ਰਾਫ਼ੇਲ ਨਡਾਲ ਦੇ 20 ਸਿੰਗਲ ਗ੍ਰੈਂਡਸਲੈਮ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਹੁਣ ਉਨ੍ਹਾਂ ਦੀਆਂ ਨਜ਼ਰਾਂ ਗੋਲਡਨ ਸਲੈਮ ’ਤੇ ਟਿੱਕੀਆਂ ਹਨ ਜਿਸ ’ਚ ਇਕ ਸੈਸ਼ਨ ਦੇ ਚਾਰੇ ਗ੍ਰੈਂਡਸਲੈਮ ਤੇ ਓਲੰੰਪਿਕ ਸਿੰਗਲ ਟੈਨਿਸ ਸੋਨ ਤਮਗ਼ਾ ਸ਼ਾਮਲ ਹਨ। ਰੋਜਰ ਫੈਡਰਰ, ਰਾਫੇਲ ਨਡਾਲ, ਡੋਮਿਨਿਕ ਥਿਏਮ ਤੇ ਨਿਕ ਕਿਰਗੀਓਸ ਜਿਹੇ ਚੋਟੀ ਦੇ ਖਿਡਾਰੀ ਓਲੰਪਿਕ ’ਚ ਮੁਕਾਬਲਾ ਨਹੀਂ ਖੇਡਣਗੇ। ਜੋਕੋਵਿਚ ਦਾ ਓਲੰਪਿਕ ’ਚ ਪਿਛਲਾ ਸਰਵਸ੍ਰੇਸ਼ਠ ਪ੍ਰਦਰਸ਼ਨ 2008 ’ਚ ਬੀਜਿੰਗ ’ਚ ਕਾਂਸੀ ਤਮਗ਼ਾ ਜਿੱਤਣਾ ਸੀ।